Nation Post

UPSC ਦੀ ਪ੍ਰੀਖਿਆ ‘ਚ ਕੁੜੀਆਂ ਨੇ ਬਣਾਏ ਰਿਕਾਰਡ,ਟੌਪ 4 ਸਥਾਨ ਕੀਤੇ ਹਾਸਲ |

UPSC ਦੀ ਪ੍ਰੀਖਿਆ ਦਾ ਰਿਜ਼ਲਟ ਜਾਰੀ ਹੋ ਗਿਆ ਹੈ। ਰਿਜ਼ਲਟ ਨੂੰ ਯੂਪੀਐੱਸੀ ਦੀ ਆਫੀਸ਼ੀਅਨਲ ਵੈੱਬਸਾਈਟ upsc.gov.in ‘ਤੇ ਚੈੱਕ ਕੀਤਾ ਜਾ ਸਕਦਾ ਹੈ। ਇਸ ਪ੍ਰੀਖਿਆ ‘ਚ ਪਹਿਲੇ ਚਾਰ ਸਥਾਨ ਕੁੜੀਆਂ ਨੇ ਹਾਸਿਲ ਕੀਤੇ ਹਨ।

UPSC ਦੀ ਪ੍ਰੀਖਿਆ ‘ਚ ਇਸ਼ਿਤਾ ਕਿਸ਼ੋਰ ਪਹਿਲੇ ਸਥਾਨ ਤੇ ਰਹੀ ਹੈ। ਦੂਜੇ ਸਥਾਨ ‘ਤੇ ਗਰਿਮਾ ਲੋਹੀਆ, ਤੀਜੇ ਸਥਾਨ ‘ਤੇ ਉਮਾ ਹਰਤਿ ਐਨ ਤੇ ਚੋਥਾ ਸਥਾਨ ਸਮ੍ਰਿਤੀ ਮਿਸ਼ਰਾ ਨੇ ਹਾਸਿਲ ਕੀਤਾ ਹੈ।ਗਰਿਮਾ ਲੋਹੀਆ ਤੇ ਸਮ੍ਰਿਤੀ ਮਿਸ਼ਰਾ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਈਆਂ ਹਨ ਜਦਕਿ ਉਮਾ ਹਰਾਤੀ ਐਨ ਆਈਆਈਟੀ-ਹੈਦਰਾਬਾਦ ਤੋਂ ਬੀਟੈਕ ਡਿਗਰੀ ਪ੍ਰਾਪਤ ਕੀਤੀ ਹੈ।

ਸਿਖ਼ਰ ਦੇ 10 ਉਮੀਦਵਾਰਾਂ ਦੀ ਸੂਚੀ ਹੈ: ਇਸ਼ਿਤਾ ਕਿਸ਼ੋਰ, ਗਰਿਮਾ ਲੋਹੀਆ, ਉਮਾ ਹਰਤਿ ਐੱਨ, ਸਮ੍ਰਿਤੀ ਮਿਸ਼ਰਾ, ਮਯੂਰ ਹਜਾਰਿਕਾ, ਗਹਿਨਾ ਨਵਯਾ ਜੇਮਸ, ਵਸੀਨ ਅਹਿਮਦ, ਅਨੀਰੁੱਧ ਯਾਦਵ, ਕਨਿਕਾ ਗੋਇਲ ਤੇ ਰਾਹੁਲ ਸ਼੍ਰੀਵਾਸਤਵ।

Exit mobile version