Nation Post

ਵਿਦੇਸ਼ ਚ ਵਾਪਰੀ ਮੰਦਭਾਗੀ ਘਟਨਾ , ਗੁਟਕਾ ਸਾਹਿਬ ਦੀ ਕੀਤੀ ਬੇਅਦਬੀ

ਮੈਲਬੋਰਨ (ਹਰਮੀਤ) : ਹੁਣ ਸਮੁੰਦਰੋਂ ਪਾਰ ਵੀ ਬੇਅਦਬੀਆਂ ਘਟਨਾਵਾਂ ਸ਼ੁਰੂ ਹੋ ਗਈਆ ਹਨ। ਪਰਥ ਦੇ ਗੁਰਦੁਆਰਾ ਸਾਹਿਬ ਸਿੱਖ ਟੈਂਪਲ ਵਿੱਚ ਇਕ ਮੰਦਭਾਗੀ ਘਟਨਾ ਵਾਪਰੀ ਹੈ। ਸ਼ਰਾਰਤੀ ਅਨਸਰ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਗੁਟਕਾ ਸਾਹਿਬ ਦੀ ਬੇਪਤੀ ਦੀ ਵੀਡੀਓ ਟਿਕਟੋਕ ਉੱਤੇ ਅਪਲੋਡ ਕੀਤੀ ਹੈ।

ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਇਹ ਸ਼ਰਾਰਤੀ ਅਨਸਰ ਵੱਲੋਂ ਬੇਅਦਬੀ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਸ਼ਰਾਰਤੀ ਅਨਸਰ ਉਤੇ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨਿੰਦਰਯੋਗ ਹਨ ਅਤੇ ਅਸੀਂ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਕ ਗਤੀਵਿਧੀ ਵਿਚ ਅਜ਼ਾਮ ਨਾ ਦਿੱਤਾ ਜਾਵੇ। ਬੇਅਦਬੀ ਦੀ ਘਟਨਾ ਨੂੰ ਸੰਗਤ ਵਿੱਚ ਭਾਰੀ ਰੋਸ ਪਾਇਆ ਗਿਆ ਹੈ।

Exit mobile version