Nation Post

ਕੈਨੇਡਾ ‘ਚ ਐਸ਼ਬ੍ਰਿੱਜਿਜ਼ ਬੇਅ ਨੇੜੇ ਡੁੱਬੇ ਵਿਅਕਤੀ ਦੀ ਭਾਲ ਕਰ ਰਹੀ ਹੈ ਟੋਰਾਂਟੋ ਪੁਲਿਸ

 

ਟੋਰਾਂਟੋ (ਸਾਹਿਬ) : ਕੈਨੇਡਾ ਦੀ ਟੋਰਾਂਟੋ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਵਿਅਕਤੀ, ਜੋ ਕਿ ਵੀਕੈਂਡ ਉੱਤੇ ਐਸਬ੍ਰਿਜਿਜ਼ ਬੇਅ ਨੇੜੇ ਡੁੱਬ ਗਿਆ ਸੀ, ਦੀ ਭਾਲ ਅਜੇ ਵੀ ਜਾਰੀ ਹੈ।

 

  1. ਦੱਸ ਦੇਈਏ ਕਿ ਐਤਵਾਰ ਨੂੰ ਸ਼ਾਮੀਂ 6:00 ਵਜੇ ਦੇ ਨੇੜੇ ਤੇੜੇ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਐਸ਼ਬ੍ਰਿੱਜਿਜ਼ ਬੇਅ ਪਾਰਕ ਏਰੀਆ ਵਿੱਚ ਐਮਰਜੰਸੀ ਅਮਲੇ ਨੂੰ ਸੱਦਿਆ ਗਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਪਾਣੀ ਵਿੱਚ ਦਾਖਲ ਹੋਇਆ ਸੀ ਪਰ ਉਹ ਬਾਹਰ ਹੀ ਨਹੀਂ ਆਇਆ। ਦੋ ਹੋਰ ਵਿਅਕਤੀ ਵੀ ਉਸ ਵਿਅਕਤੀ ਨੂੰ ਬਚਾਉਣ ਲਈ ਪਾਣੀ ਵਿੱਚ ਉਤਰੇ ਪਰ ਉਨ੍ਹਾਂ ਨੂੰ ਵੀ ਖਾਲੀ ਹੱਥ ਮੁੜਨਾ ਪਿਆ।
  2. ਪੈਰਾਮੈਡਿਕਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਨੌਜਵਾਨ ਨੂੰ ਮਾਮੂਲੀ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ ਤੇ ਇੱਕ ਹੋਰ ਵਿਅਕਤੀ ਦਾ ਮੌਕੇ ਉੱਤੇ ਇਲਾਜ ਕਰਕੇ ਉਸ ਨੂੰ ਘਰ ਭੇਜ ਦਿੱਤਾ ਗਿਆ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪਾਣੀ ਵਿੱਚ ਲਾਪਤਾ ਹੋਏ ਵਿਅਕਤੀ ਦੀ ਭਾਲ ਜਾਰੀ ਰੱਖੀ ਗਈ ਪਰ ਉਹ ਬੀਤੀ ਰਾਤ ਤੱਕ ਮਿਲ ਨਹੀਂ ਸਕਿਆ। ਵਿਅਕਤੀ ਦੀ ਉਮਰ ਤੇ ਇਹ ਘਟਨਾ ਕਿਹੋ ਜਿਹੇ ਹਾਲਾਤ ਵਿੱਚ ਵਾਪਰੀ ਇਸ ਬਾਰੇ ਕੋਈ ਜਾਣਕਾਰੀ ਹਾਲ ਦੀ ਘੜੀ ਜਾਰੀ ਨਹੀਂ ਕੀਤੀ ਗਈ ਹੈ।
Exit mobile version