Nation Post

GNDU ਦੀਆਂ ਅੱਜ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿਤੀਆਂ

ਅੰਮ੍ਰਿਤਸਰ :(ਨੇਹਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵੀਰਵਾਰ, ਛੇ ਜੂਨ ਹੋਣ ਵਾਲੀਆਂ ਸਾਰੀਆਂ ਸਾਲਾਨਾ ਤੇ ਸਮੈਸਟਰ (ਥਿਊਰੀ) ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਡਾ. ਸ਼ਾਲਿਨੀ ਬਹਿਲ ਨੇ ਦੱਸਿਆ ਕਿ ਇਹ ਸਾਰੀਆਂ ਪ੍ਰੀਖਿਆਵਾਂ ਹੁਣ ਮਿਤੀ 15 ਜੂਨ (ਸ਼ਨਿਚਰਵਾਰ) ਨੂੰ ਪਹਿਲਾਂ ਤੈਅ ਸਮੇਂ ਤੇ ਕੇਂਦਰਾਂ ਮੁਤਾਬਕ ਹੋਣਗੀਆਂ। ਇਹ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟ ’ਤੇ ਵੀ ਪਾ ਦਿੱਤੀ ਗਈ ਹੈ।

Exit mobile version