Nation Post

ਵਿਆਹ ਟੁੱਟਣ ਦੇ ਡਰੋਂ ਲਾੜੇ ਨੇ ਕੀਤੀ ਖੁਦਕੁਸ਼ੀ

 

ਬਹਿਰਾਇਚ (ਉੱਤਰ ਪ੍ਰਦੇਸ਼) (ਸਾਹਿਬ) : ਇੱਥੇ ਇਕ ਪੁਲਸ ਚੌਕੀ ‘ਤੇ ਕਥਿਤ ਬੇਇੱਜ਼ਤੀ, ਧਮਕੀ ਅਤੇ ਕੁੱਟਮਾਰ ਤੋਂ ਬਾਅਦ ਇਕ ਵਿਅਕਤੀ ਨੇ ਖੁਦਕੁਸ਼ੀ ਕਰਨ ਦੀ ਘਟਨਾ ਦੇ ਸਬੰਧ ਵਿਚ ਚਾਰ ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਦੋ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ।

 

  1. ਇਕ ਅਧਿਕਾਰੀ ਨੇ ਦੱਸਿਆ ਕਿ 21 ਸਾਲਾ ਅਨੂਪ ਕੁਮਾਰ ਦਾ ਵਿਆਹ 26 ਅਪ੍ਰੈਲ ਨੂੰ ਹੋਣਾ ਸੀ, ਪਰ ਦਾਜ ਵਿਚ ਮੋਟਰਸਾਈਕਲ ਦੇ ਮਾਡਲ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਮਤਭੇਦ ਹੋ ਗਿਆ, ਜਿਸ ਕਾਰਨ ਵਿਆਹ ਟੁੱਟਣ ਦੀ ਸੰਭਾਵਨਾ ਵਧ ਗਈ। ਸ਼ਨਿੱਚਰਵਾਰ ਸਵੇਰੇ ਦੋਵਾਂ ਧਿਰਾਂ ਨੂੰ ਮਸਲਾ ਹੱਲ ਕਰਨ ਲਈ ਧਨੌਹੀ ਪੁਲੀਸ ਚੌਕੀ ਬੁਲਾਇਆ ਗਿਆ।
  2. ਸ਼ਾਮ ਨੂੰ ਘਰ ਪਰਤਣ ਤੋਂ ਬਾਅਦ ਕੁਮਾਰ ਨੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦਾਜ ਲਈ ਜੋਰ ਪਾਉਣ ਵਾਲੀਆਂ ਧਿਰਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
Exit mobile version