Nation Post

T20 ਵਰਲਡ ਕੱਪ ਦੀ ਹਾਰ ਦਾ ਲਿਆ ਬਦਲਾ ਭਾਰਤੀ ਹਾਕੀ ਟੀਮ ਨੇ

ਭਾਰਤ ਵੱਲੋਂ ਪਾਕਿਸਤਾਨ ਖਿਲਾਫ ਖੇਡੇ ਗਏ ਏਸ਼ੀਆਈ ਚੈਂਪਿਅਨ ਟਰਾਫੀ ਵਿਚ ਭਾਰਤੀ ਟੀਮ ਨੇ 3 – 1 ਨਾਲ ਜਿੱਤ ਆਪਣੇ ਨਾਮ ਕਰ ਲਈ ਹੈ। ਇਸਦੇ ਨਾਲ ਹੀ ਭਾਰਤੀ ਟੀਮ ਨੇ T20 ਵਰਲਡ ਕੱਪ ਦਾ ਵੀ ਬਦਲਾ ਲੈ ਲਿਆ। ਦਸ ਦਈਏ ਕਿ ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੂੰ 2 ਗੋਲ਼ ਮਾਰ ਕੇ ਮੈਨ ਔਫ ਦਾ ਮੈਚ ਬਣੇ। ਇਸ ਦੇ ਨਾਲ ਲੀਗ ਟੇਬਲ ਤੇ ਭਾਰਤ ਦੇ 7 ਅੰਕ ਹੋ ਗਏ ਅਤੇ ਸੇਮੀ ਫਾਈਨਲ ਵਿੱਚ ਭਾਰਤੀ ਟੀਮ ਪੱਕੀ ਹੋ ਗਈ ਹੈ।

ਦਸ ਦਈਏ ਕਿ ਮੈਚ ਦੇ ਪਹਿਲੇ ਅਤੇ ਚੋਥੇ ਕੁਆਟਰ ਵਿਚ ਹਰਮਨਪ੍ਰੀਤ ਨੇ ਦੋ ਗੋਲ਼ ਮਾਰੇ, ਇਸ ਦੇ ਨਾਲ ਹੀ ਪਾਕਿਸਤਾਨ ਲਈ ਇੱਕ ਗੋਲ਼ ਜੁਨੈਦ ਮੰਜੂਰ ਨੇ ਮਾਰਿਆ ਅਤੇ ਦੂਜੇ ਕੁਆਟਰ ‘ਚ ਭਾਰਤ ਦੇ ਅਕਾਸ਼ਦੀਪ ਸਿੰਘ ਨੇ ਗੋਲ਼ ਕੀਤਾ। ਭਾਰਤ ਪਹਿਲੇ ਕੁਆਟਰ ‘ਚ 1-0 ਨਾਲ ਲੀਡ ਤੇ ਚਲ ਰਿਹਾ ਸੀ। ਦੂਸਰੇ ਕੁਆਟਰ ਵਿਚ ਵੀ ਭਾਰਤ ਦੀ ਗੋਲ਼ ਕਰਨ ਦੀ ਪੂਰੀ ਕੋਸ਼ਿਸ਼ ਰਹੀ ਪਰ ਪਾਕਿਸਤਾਨ ਦੇ ਮਜਬੂਤ ਡਿਫੈਂਸ ਨੇ 3 ਬਚਾਵ ਕੀਤੇ।

ਭਾਰਤ ਪਹਿਲੇ ਕੁਆਟਰ ਵਿਚ ਵੀ ਗੋਲ਼ ਲੈ ਲੈਂਦਾ ਪਰ ਪਾਕਿਸਤਾਨ ਦਾ ਗੋਲਕੀਪਰ ਅਲੀ ਅਮਜਦ ਦੀਵਾਰ ਬਣ ਕੇ ਓਹਨਾ ਸਾਹਮਣੇ ਟਿਕਿਆ ਰਿਹਾ ਅਤੇ 2 ਸ਼ਾਨਦਾਰ ਬਚਾਵ ਕੀਤੇ।

Exit mobile version