Nation Post

ਸ੍ਰੀ ਖਡੂਰ ਸਾਹਿਬ ਲੋਕ ਸਭਾ ਹਲਕਾ ਦੇ ਪਿੰਡ ਪਹੂਵਿੰਡ ‘ਚ EVM ਮਸ਼ੀਨ ਖਰਾਬ, ਅੱਧਾ ਘੰਟਾ ਦੇਰ ਨਾਲ ਸ਼ੁਰੂ ਹੋਈ ਵੋਟਿੰਗ

ਤਰਨਤਾਰਨ (ਨੇਹਾ): ਲੋਕ ਸਭਾ ਚੋਣਾਂ ਦੇ 7ਵੇਂ ਗੇੜ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੀ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਸ੍ਰੀ ਖਡੂਰ ਸਾਹਿਬ ਲੋਕ ਸਭਾ ਸੀਟ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ ਜੋ ਸ਼ਾਮ ਦੇ 6 ਵਜੇ ਤਕ ਜਾਰੀ ਰਹੇਗੀ। ਲੋਕਾਂ ‘ਚ ਵੋਟਾਂ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਹੈ।

ਖਬਰਾਂ ਮੁਤਾਬਕ ਹਲਕਾ ਖੇਮਕਰਨ ਦੇ ਇਤਿਹਾਸਕ ਪਿੰਡ ਪਹੂਵਿੰਡ ਵਿਖੇ 7:15 ਤਕ ਵੋਟਿੰਗ ਸ਼ੁਰੂ ਨਹੀਂ ਸਕੀ। ਕਸਬਾ ਖੇਮਕਰਨ ਦੇ ਬੂਥ ਨੰਬਰ 220 ਦੀ EVM ਮਸ਼ੀਨ ਖਰਾਬ ਹੋਣ ਕਰਕੇ ਵੋਟਿੰਗ ਕਰੀਬ ਅੱਧੇ ਘੰਟੇ ਬਾਅਦ ਸ਼ੁਰੂ ਹੋਈ। ਮਤਦਾਨ ਦੇ ਕੇਂਦਰ ਬਾਹਰ ਲਾਈਨਾਂ ਲੱਗ ਗਈਆਂ।

ਦੱਸ ਦੇਈਏ ਕਿ ਸ੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਕੁਲਬੀਰ ਜੀਰਾ, ਭਾਜਪਾ ਦੇ ਮਨਜੀਤ ਸਿੰਘ ਮੰਨਾ ਮੀਆਂਵਿੰਡ, ਸ਼੍ਰੋਮਣੀ ਅਕਾਲੀ ਦਲ ਵਿਰਸਾ ਸਿੰਘ ਵਲਟੋਹ, ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਤੇ ਬਸਪਾ ਦੇ ਸਤਨਾਮ ਸਿੰਘ ਤੁਰ ਚੋਣ ਮੈਦਾਨ ‘ਚ ਹਨ।

Exit mobile version