Nation Post

SGPC ਨੇ ਗਦਰ-2 ਫਿਲਮ ਦੇ ਇੱਕ ਸੀਨ ‘ਤੇ ਜਤਾਇਆ ਇਤਰਾਜ਼,ਕਾਰਵਾਈ ਦੀ ਕੀਤੀ ਮੰਗ |

ਅਦਾਕਾਰ ਸੰਨੀ ਦਿਓਲ ਤੇ ਅਦਾਕਾਰਾ ਅਮੀਸ਼ਾ ਪਟੇਲ ਕਾਫੀ ਦੇਰ ਤੋਂ ਫ਼ਿਲਮ ਗਦਰ-2 ਲਈ ਚਰਚਾ ਵਿੱਚ ਹਨ। 22 ਸਾਲਾਂ ਮਗਰੋਂ ਗ਼ਦਰ 2 ਫਿਲਮ ਪ੍ਰਸ਼ੰਸਕਾਂ ਨੂੰ ਨਜ਼ਰ ਆਉਣ ਵਾਲੀ ਹੈ, ਹਾਲੇ ਇਸ ਫਿਲਮ ਲਈ ਸ਼ੂਟ ਹੋ ਰਿਹਾ ਹੈ। ਇਸੇ ਦੌਰਾਨ ਫਿਲਮ ਦੇ ਸੈੱਟ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ।

ਇਸ ਫ਼ਿਲਮ ਦੇ ਇੱਕ ਸੀਨ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਨੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਰੋਮਾਂਟਿਕ ਸੀਨ ਨੂੰ ਸ਼ੂਟ ਕਰਨ ਅਤੇ ਇਸ ਦੇ ਨਾਲ ਹੀ ਇਸ ਸੀਨ ਦੌਰਾਨ ਗੱਤਕਾ ਕਰਨ ’ਤੇ ਵੀ ਇਤਰਾਜ਼ ਜਤਾਇਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾਕਾਰ ਤੇ ਫ਼ਿਲਮ ਨਿਰਦੇਸ਼ਕ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ |

Exit mobile version