Nation Post

RRR ਫਿਲਮ ‘ਚ ਖਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਰੇ ਸਟੀਵਨਸਨ ਦਾ 58 ਸਾਲ ਦੀ ਉਮਰ ‘ਚ ਹੋਇਆ ਦਿਹਾਂਤ |

ਹਿੱਟ ਫਿਲਮ RRR ‘ਚ ਖਲਨਾਇਕ ਦਾ ਰੋਲ ਅਦਾ ਕਰਨ ਵਾਲੇ ਅਭਿਨੇਤਾ ਰੇ ਸਟੀਵਨਸਨ ਦਾ 58 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ।ਖ਼ਬਰਾਂ ਦੇ ਅਨੁਸਾਰ ਰੇ ਸਟੀਵਨਸਨ ਦੀ ਪੀਆਰ ਏਜੰਸੀ ਇੰਡੀਪੈਂਡੈਂਟ ਟੈਲੇਂਟ ਨੇ ਉਨ੍ਹਾਂ ਦੇ ਦਿਹਾਂਤ ਹੋਣ ਦੀ ਦੀ ਖਬਰ ਬਾਰੇ ਪੁਸ਼ਟੀ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ 25 ਮਈ ਨੂੰ ਅਦਾਕਾਰ ਆਪਣਾ ਜਨਮ ਦਿਨ ਮਨਾਉਣ ਵਾਲੇ ਸੀ।

ਸੂਚਨਾ ਦੇ ਅਨੁਸਾਰ ਰੇ ਸਟੀਵਨਸਨ ਬਹੁਤ ਸਾਰੀਆਂ ਮਾਰਵਲ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਅਤੇ ਬਲਾਕਬਸਟਰ ਫਿਲਮ RRR ‘ਚ ਰੇ ਸਟੀਵਨਸਨ ਨੇ ਗਵਰਨਰ ਸਕਾਟ ਬਕਸਟਨ ਦੇ ਰੂਪ ‘ਚ ਖਲਨਾਇਕ ਦਾ ਰੋਲ ਅਦਾ ਕੀਤਾ ਸੀ, ਜੋ ਕਿ ਬਹੁਤ ਮਸ਼ਹੂਰ ਹੋਇਆ ਹੈ।

Exit mobile version