Nation Post

ਸ਼੍ਰੀਨਗਰ ਲੋਕ ਸਭਾ ਸੀਟ ‘ਤੇ 28 ਸਾਲ ਬਾਅਦ ਰਿਕਾਰਡ ਪੋਲਿੰਗ, 36.58 ਫੀਸਦੀ ਵੋਟਿੰਗ ਦਰਜ

 

ਜੰਮੂ (ਸਾਹਿਬ)— ਜੰਮੂ-ਕਸ਼ਮੀਰ ਦੀ ਸ਼੍ਰੀਨਗਰ ਲੋਕ ਸਭਾ ਸੀਟ ‘ਤੇ ਵੋਟਿੰਗ ਦਾ ਰਿਕਾਰਡ ਬਣਿਆ। ਸਾਲ 1996 ਤੋਂ ਬਾਅਦ ਯਾਨੀ ਕਿ 20 ਸਾਲ ਬਾਅਦ ਇਸ ਸੀਟ ‘ਤੇ ਸਭ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ ਸੀ।

 

  1. ਚੋਣ ਕਮਿਸ਼ਨ ਨੇ ਦੱਸਿਆ ਕਿ ਸੋਮਵਾਰ (13 ਮਈ) ਨੂੰ ਸ਼੍ਰੀਨਗਰ ਲੋਕ ਸਭਾ ਸੀਟ ‘ਤੇ 36.58 ਫੀਸਦੀ ਵੋਟਿੰਗ ਦਰਜ ਕੀਤੀ ਗਈ। ਸਾਲ 1996 ‘ਚ ਇਸ ਸੀਟ ‘ਤੇ 40.94 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ 1998 ਵਿਚ 30.06 ਫੀਸਦੀ, 1999 ਵਿਚ 11.93 ਫੀਸਦੀ, 2004 ਵਿਚ 18.57 ਫੀਸਦੀ, 2009 ਵਿਚ 25.55 ਫੀਸਦੀ, 2014 ਵਿਚ 25.86 ਫੀਸਦੀ ਅਤੇ 2019 ਵਿਚ 14.43 ਫੀਸਦੀ ਵੋਟਿੰਗ ਦਰਜ ਕੀਤੀ ਗਈ।
  2. ਦੱਸ ਦਈਏ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ‘ਚ ਲੋਕ ਸਭਾ ਲਈ ਚੌਥੇ ਪੜਾਅ ਦੀ ਵੋਟਿੰਗ ਸ਼ਾਂਤੀਪੂਰਵਕ ਸੰਪੰਨ ਹੋ ਗਈ। ਸ੍ਰੀਨਗਰ ਸੰਸਦੀ ਹਲਕੇ ਦੇ 2,135 ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ ਹੋਈ। ਸ੍ਰੀਨਗਰ, ਗੰਦਰਬਲ, ਪੁਲਵਾਮਾ ਅਤੇ ਬਡਗਾਮ ਅਤੇ ਸ਼ੋਪੀਆਂ ਜ਼ਿਲ੍ਹਿਆਂ ਵਿੱਚ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ। ਧਾਰਾ 370 ਹਟਾਏ ਜਾਣ ਤੋਂ ਬਾਅਦ ਕਈ ਥਾਵਾਂ ‘ਤੇ ਵੋਟਿੰਗ ਲਈ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
Exit mobile version