Nation Post

ਫਿਜੀ ਦਾ ਦੌਰਾ ਮੁਕੱਮਲ ਕਰ ਰਾਸ਼ਟਰਪਤੀ ਮੁਰਮੂ ਨਿਊਜ਼ੀਲੈਂਡ ਹੋਈ ਰਵਾਨਾ

ਫਿਜੀ (ਨੇਹਾ)- ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਫਿਜੀ ਦੌਰਾ ਬੁੱਧਵਾਰ ਨੂੰ ਪੂਰਾ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਫਿਜੀ ਅਤੇ ਭਾਰਤ ਵਿਚਲੇ ਸਬੰਧਾਂ ਨੂੰ ਅੱਗੇ ਵਧਾਉਣ ਅਤੇ ਸਾਂਝੇਦਾਰੀ ਮਜ਼ਬੂਤ ਕਰਨ ਲਈ ਫਿਜੀ ਦੇ ਰਾਸ਼ਟਰਪਤੀ ਨਾਲ ਵਿਸ਼ੇਸ਼ ਚਰਚਾ ਕੀਤੀ। ਇਹ ਜਾਣਕਾਰੀ ਵਿਦੇਸ਼ ਮੰਤਰਾਲਾ ਨੇ ‘ਐਕਸ’ ’ਤੇ ਸਾਂਝੀ ਕਰਦਿਆਂ ਲਿਖਿਆ ਕਿ ਰਾਸ਼ਟਰਪਤੀ ਦੀ ਮਹੱਤਵਪੂਰਨ ਯਾਤਰਾ ਪੂਰੀ ਹੋ ਗਈ ਹੈ। ਇਸ ਦੌਰਾਨ ਫਿਜੀ ਦੇ ਉਪ ਪ੍ਰਧਾਨ ਮੰਤਰੀ ਬਿਮਨ ਪ੍ਰਸਾਦ ਨੇ ਨਾਡੀ ਹਵਾਈ ਅੱਡੇ ’ਤੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ।

ਜ਼ਿਕਰਯੋਗ ਹੈ ਕਿ ਹੁਣ ਰਾਸ਼ਟਰਪਤੀ ਨਿਊਜ਼ੀਲੈਂਡ ਦੇ ਗਵਰਨਰ ਜਨਰਲ ਡੇਮ ਸਿੰਡੀ ਕੀਰੋ ਦੇ ਸੱਦੇ ’ਤੇ ਉਥੋਂ ਦੇ ਦੌਰੇ ’ਤੇ ਜਾ ਰਹੇ ਹਨ। ਦਰੋਪਦੀ ਮੁਰਮੂ ਉਥੇ ਆਕਲੈਂਡ ਦੇ ਇਕ ਸਮੁਦਾਇਕ ਸਵਾਗਤ ਸਮਾਰੋਹ ਵਿਚ ਸ਼ਾਮਲ ਹੋਣਗੇ ਜਿਥੇ ਉਹ ਪ੍ਰਵਾਸੀ ਭਾਰਤੀ ਅਤੇ ਫਰੈਂਡਜ਼ ਆਫ਼ ਇੰਡੀਆ ਨਾਮ ਦੇ ਸੰਗਠਨ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ।

Exit mobile version