Nation Post

Parwanoo Timber Trail: ਹਿਮਾਚਲ ਪ੍ਰਦੇਸ਼ ‘ਚ ਰੋਪਵੇਅ ਹੋਇਆ ਖਰਾਬ, 11 ਸੈਲਾਨੀ ਫਸੇ, ਬਚਾਅ ਕਾਰਜ ਜਾਰੀ

Parwanoo Timber Trail: ਹਿਮਾਚਲ ਪ੍ਰਦੇਸ਼ ਦੇ ਪਰਵਾਣੂ ‘ਚ ਰੋਪਵੇਅ ‘ਚ ਖਰਾਬੀ ਆ ਗਈ ਹੈ, ਜਿਸ ਕਾਰਨ 11 ਸੈਲਾਨੀ ਇਸ ‘ਚ ਫਸ ਗਏ ਹਨ। ਫਿਲਹਾਲ ਉਨ੍ਹਾਂ ਨੂੰ ਬਚਾਉਣ ਲਈ ਇੱਕ ਹੋਰ ਕੇਬਲ ਕਾਰ ਟਰਾਲੀ ਭੇਜੀ ਗਈ ਹੈ ਜਿਸ ਰਾਹੀਂ ਇੱਕ ਵਿਅਕਤੀ ਨੂੰ ਬਚਾਇਆ ਗਿਆ ਹੈ।…. ਟਿੰਬਰ ਟ੍ਰੇਲ (ਕੇਬਲ-ਕਾਰ) ਦੀ ਸਮੱਸਿਆ ਕਾਰਨ ਉਹ 11 ਘੰਟੇ ਤੱਕ ਹਵਾ ‘ਚ ਫਸੀ ਰਹੀ। ਤਕਨੀਕੀ ਟੀਮ ਕੇਬਲ ਕਾਰ ਸੇਵਾ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਵੀ ਸਾਰੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰੇਪਵੇਅ ‘ਚ 5 ਪਰਿਵਾਰਾਂ ਦੇ 10 ਮੈਂਬਰ ਫਸੇ ਹੋਏ ਹਨ। ਬਚਾਅ ਦਲ ਨੇ 9 ਲੋਕਾਂ ਨੂੰ ਬਚਾਇਆ ਹੈ।

ਫਿਲਹਾਲ ਸੋਲਨ ਜ਼ਿਲੇ ‘ਚ ਮੌਜੂਦ ਟਿੰਬਰ ਟ੍ਰੇਲ (ਕੇਬਲ-ਕਾਰ) ‘ਚੋਂ 9 ਸੈਲਾਨੀਆਂ ਨੂੰ ਬਚਾਇਆ ਗਿਆ ਹੈ। ਬਾਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਕਰਦਿਆਂ ਐਸਪੀ ਸੋਲਨ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਕਰੀਬ ਡੇਢ ਵਜੇ ਪਰਵਾਣੂ ਦੇ ਟੀਟੀਆਰ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਕੇਬਲ ਕਾਰ ਵਿਚਕਾਰੋਂ ਫੱਸ ਗਈ।

ਕੇਬਲ ਕਾਰ ‘ਚ ਫਸੇ ਸੈਲਾਨੀਆਂ ਨੇ ਦੱਸਿਆ ਹੈ ਕਿ ਉਹ ਰਿਜ਼ੋਰਟ ‘ਚ ਜਾ ਰਹੇ ਸਨ ਕਿ ਤਕਨੀਕੀ ਖਰਾਬੀ ਕਾਰਨ ਲੱਕੜ ਦੀ ਟਰਾਲੀ ਇੱਥੇ ਫਸ ਗਈ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਬਚਾਅ ਟਰਾਲੀ ਰਾਹੀਂ ਉਨ੍ਹਾਂ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਉਤਰਨ ਦੀ ਸਥਿਤੀ ਵਿੱਚ ਨਹੀਂ ਹਨ।

Exit mobile version