Nation Post

ਪੰਜਾਬ ਦੇ ਨਵਾਂਸ਼ਹਿਰ ਵਿੱਚ ਓਮਿਕਰੋਂਨ ਦਾ ਆਇਆਂ ਪਹਿਲਾ ਮਾਮਲਾ

ਪੰਜਾਬ ਵਿਚ ਓਮਿਕਰੋਨ ਨੇ ਦਸਤਕ ਦੇ ਦਿੱਤੀ ਹੈ। ਨਵਾਂਸ਼ਹਿਰ ਵਿਚ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ ਹਾਲ ਹੀ ਵਿਚ ਸਪੇਨ ਤੋਂ ਆਇਆ ਹੈ, ਜਿਸ ਵਿਚ ਕੋਰੋਨਾ ਦੇ ਨਵੇਂ ਦੀ ਪੁਸ਼ਟੀ ਹੋਈ ਹੈ।

ਇਹ  ਵਿਅਕਤੀ ਦੀ ਉਮਰ 36 ਸਾਲ ਹੈ ਜੋ 4 ਦਸੰਬਰ ਨੂੰ ਭਾਰਤ ਆਇਆ ਸੀ ਤੇ ਨਵਾਂਸ਼ਹਿਰ ਵਿਚ ਇਸ ਦੇ ਰਿਸ਼ਤੇਦਾਰ ਰਹਿੰਦੇ ਹਨ। ਜਦੋਂ ਇਹ ਵਿਅਕਤੀ ਭਾਰਤ ਪਹੁੰਚਿਆ ਸੀ ਤਾਂ ਇਸ ਦੀ ਰਿਪੋਰਟ ਉਸ ਵੇਲੇ ਨੈਗੇਟਿਵ ਆਈ ਸੀ। ਹਾਲਾਂਕਿ 12 ਦਸੰਬਰ ਨੂੰ ਇਸ ਦੀ ਰਿਪੋਰਟ ਪਾਜੀਟਿਵ ਪਾਈ ਗਈ। ਉਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤੇ ਇਸ ਵਿਅਕਤੀ ਦੇ ਸੈਂਪਲ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਭੇਜੇ ਗਏ।

ਕੋਵਿਡ-19 ਦੇ ਸਟੇਟ ਨੋਡਲ ਅਧਿਕਾਰੀ, ਡਾ. ਰਾਜੀਵ ਭਾਸਕਰ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਮੁਤਾਬਕ 25 ਦਸੰਬਰ ਨੂੰ ਵਿਅਕਤੀ ਦੀ ਇੱਕ ਵਾਰ ਹੋਰ ਟੈਸਟ ਕੀਤਾ ਗਿਆ, ਰਿਪੋਰਟ ਨੈਗੇਟਵ ਆਈ ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਇਸ ਦਰਮਿਆਨ ਪੰਜਾਬ ਦੇ ਡਿਪਟੀ ਸੀ. ਐੱਮ. ਓ. ਪੀ. ਨੇ ਅਧਿਕਾਰੀਆਂ ਨੂੰ ਕੋਵਿਡ ਟੈਸਟ ਅਤੇ ਟੀਕਾਕਰਨ ਵਧਾਉਣ ਦੇ ਹੁਕਮ ਦਿੱਤੇ ਹਨ।

Exit mobile version