Nation Post

ਕਾਂਗਰਸ ਦੀ ਸ਼ਮੂਲੀਅਤ ਵਾਲੇ ਕਿਸੇ ਗੱਠਜੋੜ ਦਾ ਸਮਰਥਨ ਨਹੀਂ ਕਰੇਗਾ ਅਕਾਲੀ ਦਲ: ਨਰੇਸ਼ ਗੁਜਰਾਲ

ਨਵੀਂ ਦਿੱਲੀ (ਸਾਹਿਬ): ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਗਠਜੋੜ ਇੰਡੀਆ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਅਜਿਹੇ ਕਿਸੇ ਗੱਠਜੋੜ ਦਾ ਹਿੱਸਾ ਨਹੀਂ ਬਣੇਗਾ,ਜਿਸ ਵਿੱਚ ਕਾਂਗਰਸ ਹੋਵੇ।

ਅਕਾਲੀ ਦਲ ਦੇ ਨੇਤਾ ਨਰੇਸ਼ ਗੁਜਰਾਲ ਨੇ ਕਿਹਾ,‘ਅਸੀਂ ਕਦੇ ਵੀ ਕਿਸੇ ਅਜਿਹੇ ਸਮੂਹ ਜਾਂ ਗਠਜੋੜ ਦਾ ਹਿੱਸਾ ਨਹੀਂ ਬਣ ਸਕਦੇ, ਜਿਸ ਵਿੱਚ ਕਾਂਗਰਸ ਦੀ ਸ਼ਮੂਲੀਅਤ ਹੋਵੇ। ਅਪਰੇਸ਼ਨ ਬਲੂ ਸਟਾਰ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੱਦੇਨਜ਼ਰ ਇਹ ਦਲ ਦਾ ਸਿਧਾਂਤਕ ਫ਼ੈਸਲਾ ਹੈ।’

ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੂੰ ਸਮਰਥਨ ਦੇਣ ਬਾਰੇ ਸ੍ਰੀ ਗੁਜਰਾਲ ਨੇ ਕਿਹਾ, ‘ਇਸ ਲਈ ਭਾਜਪਾ ਨੂੰ ਪਹਿਲਾ ਕਦਮ ਚੁੱਕਣਾ ਪਵੇਗਾ। ਜੇ ਸਾਨੂੰ ਭਾਜਪਾ ਵੱਲੋਂ ਕੋਈ ਸੱਦਾ ਆਉਂਦਾ ਹੈ ਤਾਂ ਸਾਡੀ ਕੋਰ ਕਮੇਟੀ ਫੈਸਲਾ ਕਰੇਗੀ ਪਰ ਇੰਡੀਆ ਗੱਠਜੋੜ ਨੂੰ ਸਮਰਥਨ ਸਵਾਲ ਹੀ ਨਹੀਂ।’

Exit mobile version