Nation Post

ਜੰਮੂ-ਕਸ਼ਮੀਰ ਚ’ ਮਾਤਾ ਵੈਸ਼ਨੋ ਦੇਵੀ ਭਵਨ ‘ਚ ਭਗਦੜ ਮੱਚਣ ਨਾਲ 12 ਲੋਕਾਂ ਦੀ ਮੌਤ, ਕਈ ਲੋਕ ਜ਼ਖਮੀ

ਜੰਮੂ-ਕਸ਼ਮੀਰ ਚ’ ਮਾਤਾ ਵੈਸ਼ਨੋ ਦੇਵੀ ਭਵਨ ‘ਚ ਭਗਦੜ ਮੱਚਣ ਨਾਲ 12 ਲੋਕਾਂ ਦੀ ਮੌਤ, ਕਈ ਲੋਕ ਜ਼ਖਮੀ। ਜੰਮੂ ‘ਚ ਸਥਿਤ ਮਾਤਾ ਵੈਸ਼ਨੋ ਦੇਵੀ ਧਾਮ ‘ਚ ਭਗਦੜ ਦੀ ਜਾਣਕਾਰੀ ਆ ਰਹੀ ਹੈ। ਭਗਦੜ ‘ਚ ਕਈ ਲੋਕ ਜ਼ਖਮੀ ਹੋ ਗਏ ਅਤੇ 12 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਤਤਕਾਲ ਜਾਣਕਾਰੀ ਅਨੁਸਾਰ ਫਿਲਹਾਲ ਰਾਹਤ ਕਾਰਜ ਜਾਰੀ ਹੈ। ਡਾਕਟਰ ਗੋਪਾਲ ਦੱਤ ਨੇ ਦੱਸਿਆ ਕਿ ਹੁਣ ਤੱਕ ਸਾਡੇ ਕੋਲ 12 ਲਾਸ਼ਾਂ ਆ ਚੁੱਕੀਆਂ ਹਨ। 12 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਜ਼ਖਮੀਆਂ ਦਾ ਨਰਾਇਣਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ, ਅਜੇ ਤੱਕ 14 ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਜੰਮੂ ‘ਚ ਹੁਣ ਤੱਕ 14 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਫਿਲਹਾਲ ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਦੇ ਜਵਾਨ ਲੱਗੇ ਹੋਏ ਹਨ। ਧਿਆਨ ਯੋਗ ਹੈ ਕਿ ਅੱਜ ਤੋਂ ਨਵਾਂ ਸਾਲ ਸ਼ੁਰੂ ਹੋ ਗਿਆ ਹੈ। ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸਾਲ ਦੇ ਪਹਿਲੇ ਦਿਨ ਮਾਤਾ ਦੇ ਦਰਸ਼ਨਾਂ ਲਈ ਭਵਨ ਵਿੱਚ ਪਹੁੰਚਦੇ ਹਨ। ਹਾਲਾਂਕਿ ਭਗਦੜ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਮਰਨ ਵਾਲਿਆਂ ‘ਚ ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ ਤੇ ਦਿੱਲੀ ਦੇ ਲੋਕ ਸ਼ਾਮਿਲ ਹਨ।

Exit mobile version