Nation Post

ਕੁਲਵਿੰਦਰ ਕੌਰ ਦੀ ਮਾਂ ਵੀਰ ਕੌਰ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਈ,ਕਿਹਾ ਮੇਰੀ ਧੀ ਅਜਿਹਾ ਨਹੀਂ ਕਰ ਸਕਦੀ

ਕਪੂਰਥਲਾ (ਨੇਹਾ): ਬੀਤੇ ਦਿਨੀਂ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਦੀ ਚੋਣ ਜਿੱਤਣ ਵਾਲੀ ਕੰਗਨਾ ਰਣੌਤ ਨੂੰ ਸੀ.ਆਈ.ਐੱਸ.ਐੱਫ. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਕਥਿਤ ਤੌਰ ਤੇ ਚੈਕਿੰਗ ਦੇ ਦੌਰਾਨ ਥੱਪੜ ਮਾਰ ਦਿੱਤਾ।

ਇਹ ਮਾਮਲਾ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ। ਉਧਰ ਇਸ ਭੱਖਦੇ ਮਾਮਲੇ ਨੂੰ ਲੈ ਕੇ ਕੁਲਵਿੰਦਰ ਕੌਰ ਦੀ ਮਾਂ ਵੀਰ ਕੌਰ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਈ ਹੈ ਉਸਨੇ ਕਿਹਾ ਹੈ ਮੇਰੀ ਧੀ ਅਜਿਹਾ ਨਹੀਂ ਕਰ ਸਕਦੀ ਜਰੂਰ ਉਸਨੂੰ ਕੰਗਨਾ ਰਨੋਤ ਨੇ ਮਾੜੀ ਸ਼ਬਦਾਵਲੀ ਵਰਤ ਕੇ ਉਕਸਾਇਆ ਹੋਵੇਗਾ।

ਕਿਉਂਕਿ ਉਹ ਪਹਿਲਾਂ ਵੀ ਬਹੁਤ ਸਾਰੀਆਂ ਗਲਤ ਬਿਆਨਬਾਜ਼ੀਆਂ ਕਰ ਚੁੱਕੀ ਹੈ। ਉਸ ਨੇ ਦੱਸਿਆ ਕਿ ਉਹ ਖੁਦ ਮੋਰਚੇ ਵਿੱਚ ਸ਼ਾਮਿਲ ਹੋਈ ਸੀ। ਉਧਰ ਦੂਜੇ ਪਾਸੇ ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਉਸ ਨੂੰ ਸਸਪੈਂਡ ਕੀਤੇ ਜਾਣ ਦੀ ਵੀ ਸ਼ੇਰ ਸਿੰਘ ਨੇ ਨਿੰਦਾ ਕੀਤੀ ਹੈ।

Exit mobile version