Nation Post

ਨਿਹੰਗ ਸਿੰਘਾਂ ਦੀ ਚੇਤਾਵਨੀ ਤੋਂ ਬਾਅਦ ਕੁਲਹਾੜ ਪੀਜ਼ਾ ਜੋੜਾ ਆਇਆ ਕੈਮਰੇ ਅੱਗੇ

ਜਲੰਧਰ (ਜਸਪ੍ਰੀਤ): ਮਸ਼ਹੂਰ ਤੋਂ ਬਦਨਾਮ ਹੋਏ ਕੁਲਹਾਰ ਪੀਜ਼ਾ ਜੋੜੇ ਨੇ ਨਿਹੰਗ ਸਿੰਘਾਂ ਦੇ ਵਿਰੋਧ ਤੋਂ ਬਾਅਦ ਹੁਣ ਆਪਣੀ ਪਤਨੀ ਨਾਲ ਲਾਈਵ ਹੋ ਕੇ ਐਲਾਨ ਕੀਤਾ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਹੁਣ ਉਹ ਆਪਣੇ ਪਰਿਵਾਰ ਸਮੇਤ ਨਿਹੰਗ ਸਿੰਘਾਂ ਤੋਂ ਸੁਰੱਖਿਆ ਦੀ ਮੰਗ ਕਰਨਗੇ। ਅਤੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਜਥੇਦਾਰ ਨਾਲ ਗੱਲਬਾਤ ਕਰਨਗੇ। ਉਨ੍ਹਾਂ ਨੂੰ ਜੋ ਵੀ ਹੁਕਮ ਮਿਲੇਗਾ, ਉਹ ਉਥੋਂ ਹੀ ਮੰਗ ਲੈਣਗੇ। ਤੁਹਾਨੂੰ ਦੱਸ ਦੇਈਏ ਕਿ ਅਸ਼ਲੀਲ ਵੀਡੀਓ ਵਾਇਰਲ ਮਾਮਲੇ ‘ਚ ਮਸ਼ਹੂਰ ਅਤੇ ਬਦਨਾਮ ਹੋਣ ਤੋਂ ਬਾਅਦ ਕੁਲਹਾਰ ਪੀਜ਼ਾ ਕਪਲ ਦਾ ਵਿਰੋਧ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।

Exit mobile version