Nation Post

ਕਪੂਰਥਲਾ: ਚੋਰ ਗਿਰੋਹ ਦੇ 3 ਮੈਂਬਰ ਕਾਬੂ, 20 ਚੋਰੀ ਦੀਆਂ ਵਾਰਦਾਤਾਂ ਕਬੂਲੀਆਂ

 

ਕਪੂਰਥਲਾ (ਸਾਹਿਬ) : ਕਪੂਰਥਲਾ ਦੀ ਫਗਵਾੜਾ ਸਬ ਡਵੀਜ਼ਨ ‘ਚ ਸੀ.ਆਈ.ਏ ਸਟਾਫ ਦੀ ਟੀਮ ਨੇ ਇਕ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਮਾਤਰਾ ‘ਚ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ।

 

  1. ਸੀਆਈਏ ਫਗਵਾੜਾ ਇੰਚਾਰਜ ਬਿਸਮਾਨ ਸਿੰਘ ਨੇ ਦੱਸਿਆ ਕਿ ਫੜੇ ਗਏ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਫਗਵਾੜਾ ਵਿੱਚ ਪਰਚਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ 7 ਮੋਟਰਸਾਈਕਲ, ਇੱਕ ਮੋਟਰ ਅਤੇ ਇੱਕ ਲੋਹੇ ਦਾ ਕਟਰ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫੜੇ ਗਏ ਚੋਰਾਂ ਨੇ ਪੁੱਛਗਿੱਛ ਦੌਰਾਨ 20 ਦੇ ਕਰੀਬ ਚੋਰੀਆਂ ਕਰਨ ਦੀ ਗੱਲ ਕਬੂਲੀ ਹੈ।
  2. ਇੰਚਾਰਜ ਬਿਸਮਾਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਮਨ ਪੁੱਤਰ ਰਾਜੂ ਵਾਸੀ ਪਹਿਚਾਨ ਨਗਰ ਫਗਵਾੜਾ, ਰਮਨ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਖੇੜਾ ਪਿੰਡ ਫਗਵਾੜਾ ਅਤੇ ਸ਼ਿਵ ਪੁੱਤਰ ਅਸ਼ੋਕ ਵਾਸੀ ਛੱਜੂ ਕਲੋਨੀ ਫਗਵਾੜਾ ਵਜੋਂ ਹੋਈ ਹੈ। ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਫਗਵਾੜਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦਾ ਇੱਕ ਦਿਨ ਦਾ ਪੁਲੀਸ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ।
Exit mobile version