Nation Post

ਔਰਤ ਦੇ ਉੱਪਰ ਥੁੱਕ ਸੁੱਟਣ ਵਾਲਾ ਜਾਵੇਦ ਹਬੀਬ ਫਸਿਆ ਕਸੂਤਾ, ਦੇਖੋ ਕਿਵੇਂ ਡੰਡੇ ਦੇ ਡਰ ਤੋਂ ਮੰਗੀ ਮਾਫ਼ੀ !

ਮਸ਼ਹੂਰ ਹੇਅਰ ਡਿਜ਼ਾਈਨਰ ਜਾਵੇਦ ਹਬੀਬ ਖਿਲਾਫ ਥੁੱਕ ਕੇ ਵਾਲ ਕੱਟਣ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਜਾਵੇਦ ਹਬੀਬ ਖ਼ਿਲਾਫ਼ IPC ਦੀ ਧਾਰਾ 304, 504 ਤਹਿਤ ਕੇਸ ਦਰਜ ਕੀਤਾ ਹੈ।

ਦਰਅਸਲ ਕਿ ਹੇਅਰ ਸਟਾਈਲਿਸਟ ਜਾਵੇਦ ਹਬੀਬ ਦੀ ਵਾਲਾਂ ‘ਤੇ ਥੁੱਕਣ ਵਾਲੀ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਹਿੰਦੂਵਾਦੀ ਸੰਗਠਨਾਂ ਨੇ ਜਾਵੇਦ ਹਬੀਬ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ ਸੀ।

ਮਿਲ ਰਹੀ ਜਾਣਕਾਰੀ ਅਨੁਸਾਰ ਜਾਵੇਦ ਹਬੀਬ ਖ਼ਿਲਾਫ਼ ਥਾਣਾ ਮੰਸੂਰਪੁਰ ਦੀ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਮਸ਼ਹੂਰ ਬਿਊਟੀਸ਼ੀਅਨ ਅਤੇ ਹੇਅਰ ਡਿਜ਼ਾਈਨਰ ਜਾਵੇਦ ਹਬੀਬ ‘ਤੇ ਮੁਜ਼ੱਫਰਨਗਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਮਹਿਲਾ ਬਿਊਟੀਸ਼ੀਅਨ ਦੇ ਵਾਲਾਂ ਨੁ ਸਟਾਈਲ ਕਰਦੇ ਸਮੇਂ ਵਾਲਾਂ ‘ਤੇ ਥੁੱਕ ਕੇ ਮਹਿਲਾ ਦਾ ਅਪਮਾਨ ਕਰਨ ਦਾ ਦੋਸ਼ ਹੈ। ਜਾਵੇਦ ਹਬੀਬ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਜਿਸ ਤੋਂ ਬਾਅਦ ਪੀੜਤ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਜਾਵੇਦ ਹਬੀਬ ‘ਤੇ ਦੋਸ਼ ਹੈ ਕਿ ਉਸਨੇ ਵਾਲਾਂ ਦੀ ਸਾਂਭ-ਸੰਭਾਲ ਅਤੇ ਸ਼ੈਂਪੂ ਦੀ ਮਹੱਤਤਾ ਦੱਸਦੇ ਹੋਏ ਮਹਿਲਾ ਦੇ ਵਾਲਾਂ ਵਿੱਚ ਥੁੱਕਦੇ ਹੋਏ ਕਿਹਾ ਕਿ ਇਸ ਥੁੱਕ ਵਿੱਚ ਜਾਨ ਹੈ। ਮਹਿਲਾ ਬਾਗਪਤ ਦੇ ਬਡੋਤ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਮਹਿਲਾ ਦਾ ਦੋਸ਼ ਹੈ ਕਿ ਜਾਵੇਦ ਹਬੀਬ ਨੇ ਸ਼ਰੇਆਮ ਉਸ ਦੇ ਵਾਲਾਂ ‘ਤੇ ਥੁੱਕ ਕੇ ਉਸ ਦਾ ਅਪਮਾਨ ਕੀਤਾ ਹੈ।

Exit mobile version