Nation Post

IND vs NZ: ਅੱਜ ਟੀ-20 ਸੀਰੀਜ਼ ਦਾ ਆਖਰੀ ਮੈਚ ਨਰਿੰਦਰ ਮੋਦੀ ਸਟੇਡੀਅਮ ਚ ਖੇਡਿਆ ਜਾਵੇਗਾ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ T20 ਲੜੀ ਦਾ ਆਖਰੀ ਮੈਚ ਅੱਜ 1 ਫਰਵਰੀ ਖੇਡਿਆ ਜਾਵੇਗਾ। ਇਹ ਦੋਵੇਂ ਟੀਮਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਾਮ 7 ਵਜੇ ਆਪਸ ਵਿਚ ਖੇਡਣਗੀਆਂ । ਅੱਜ ਤੱਕ ਦੀ ਲੜੀ ‘ਚ ਨਿਊਜ਼ੀਲੈਂਡ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ। ਟੀਮ ਨੇ ਪਹਿਲਾ ਮੈਚ 21 ਦੌੜਾਂ ਨਾਲ ਜਿੱਤਿਆ ਅਤੇ ਦੂਜੇ ਮੈਚ ਵਿੱਚ ਸਿਰਫ਼ 99 ਦੌੜਾਂ ਬਣਾਉਣ ਦੇ ਬਾਵਜੂਦ ਭਾਰਤੀ ਟੀਮ ਨੂੰ ਟੀਚਾ ਹਾਸਲ ਕਰਨ ਲਈ ਕੜੀ ਮਿਹਨਤ ਕਰਨੀ ਪਈ |

ਹੁਣ ਇਹ ਸੀਰੀਜ਼ 1-1 ਦੀ ਬਰਾਬਰੀ ‘ਤੇ ਹੈ ਅਤੇ ਦੋਵੇਂ ਟੀਮਾਂ ਗੇਂਦਬਾਜ਼ੀ ਤੋਂ ਲੈ ਕੇ ਬੱਲੇਬਾਜ਼ੀ ਅਤੇ ਆਲਰਾਊਂਡਰ ਤੱਕ ਕਾਫੀ ਵਧੀਆ ਖੇਡ ਰਹੀਆਂ ਹਨ। ਜਿਵੇਂ ਭਾਰਤ ਦਾ ਟਾਪ ਆਰਡਰ ਫਲਾਪ ਹੋ ਰਿਹਾ ਹੈ, ਉਸੇ ਤਰ੍ਹਾਂ ਨਿਊਜ਼ੀਲੈਂਡ ਦਾ ਟਾਪ ਆਰਡਰ ਥੋੜ੍ਹਾ ਬਿਹਤਰ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦਾ ਮਿਡਲ ਆਰਡਰ ਅਤੇ ਲੋਅਰ ਆਰਡਰ ਭਾਰਤ ਦੇ ਮੁਕਾਬਲੇ ਥੋੜ੍ਹਾ ਕਮਜ਼ੋਰ ਹੈ। ਅਜਿਹੇ ‘ਚ ਅੱਜ ਦਾ ਮੈਚ ਕਾਫੀ ਦਿਲਕਸ਼ ਹੋਣ ਦੀ ਆਸ ਹੈ।

ਅੱਜ ਤੱਕ ਦੋਵਾਂ ਟੀਮਾਂ ਵਿਚ 24 ਟੀ-20 ਮੈਚ ਖੇਡੇ ਜਾ ਚੁੱਕੇ ਹਨ। ਜਿਸ ਵਿਚ ਭਾਰਤੀ ਟੀਮ ਨੇ 11 ਮੈਚ ਜਿੱਤੇ ਹਨ ਅਤੇ ਨਿਊਜ਼ੀਲੈਂਡ ਨੇ 10 ਮੈਚ ਜਿੱਤੇ ਹਨ। 3 ਮੈਚ ਦੀ ਲੜੀ ਬਰਾਬਰ ਰਹੀ | ਟੀ-20 ਵਿੱਚ ਦੋਵੇਂ ਟੀਮਾਂ ਬਰਾਬਰ ਹਨ।

ਦੋਵੇਂ ਟੀਮਾਂ ਵਿਚਾਲੇ ਪਿਛਲੇ 13 ਟੀ-20 ਮੈਚਾਂ ‘ਚ 8 ਮੈਚ ਭਾਰਤੀ ਟੀਮ ਨੇ ਆਪਣੇ ਨਾਮ ਕੀਤੇ ਅਤੇ ਇਸ ਦੌਰਾਨ ਤਿੰਨ ਮੈਚ ਵੀ ਬਰਾਬਰ ਰਹੇ। ਮਤਲਬ ਇੱਥੇ ਵੀ ਟੀਮ ਇੰਡੀਆ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ।
ਭਾਰਤੀ ਟੀਮ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ 6 ਮੈਚ ਖੇਡੇ ਹਨ, ਜਿਸ ‘ਚ ਉਸ ਨੇ 4 ਜਿੱਤੇ ਹਨ ਅਤੇ 2 ਹਾਰੇ ਹਨ। ਇਸ ਮੈਦਾਨ ‘ਤੇ ਟੀਮ ਇੰਡੀਆ ਦਾ ਰਿਕਾਰਡ ਚੰਗਾ ਰਿਹਾ ਹੈ।

Exit mobile version