Nation Post

ਪਤੀ ਰਹਿੰਦਾ ਸੀ ਵਿਦੇਸ਼ ਤੇ ਪਿਛੋਂ, ਪਤਨੀ ਕਰਦੀ ਸੀ ਆਸ਼ਕੀਆਂ, ਜੱਦ ਫੜੀ ਗਈ ਤਾ ਦੇਖੋ ਕੀਤਾ ਕਿਹੜਾ ਕਾਂਡ

ਬੀਤੇ ਕੁੱਝ ਦਿਨ ਪਹਿਲਾਂ ਬਟਾਲੇ ਦੇ ਨੇੜੇ ਪਿੰਡ ਦਾਬਾਂਵਾਲ ਜਗਤਾਰ ਚੰਦ ਦਾ ਕਤਲ ਦਾ ਮਾਮਲਾ ਸਾਮਣੇ ਆਇਆ ਸੀ| ਜਿਸਨੂੰ ਪੁਲਿਸ ਨੇ ਗੰਭੀਰਤਾ ਨਾਲ ਲੈਂਦੇ ਹੋਏ ਜਗਤਾਰ ਚੰਦ ਦੀ ਨੂੰਹ ਦੀ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਸਨੇ ਆਪਣੇ ਦੋਸਤ ਕੁਲਦੀਪ ਸਿੰਘ ਨਾਲ ਮਿਲਕੇ ਆਪਣੇ ਸੋਹਰੇ ਦਾ ਕਤਲ ਕਰਵਾਇਆ ਸੀ ਅਤੇ ਕੁਲਦੀਪ ਸਿੰਘ ਘਣੀਏ ਕੇ ਬੰਗੜ ਨੇ ਆਪਣੇ ਦੋਸਤ ਨਾਲ ਮਿਲਕੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ|

ਦੂਜੇ ਪਾਸੇ ਨੂੰਹ ਨੂੰ ਹਿਰਾਸਤ ਵਿਚ ਲਾਇ ਲਿਆ ਗਿਆ ਹੈ| ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ | ਦੂਜੇ ਪਾਸੇ ਪੁਲਿਸ ਨੇ ਇਕ ਹੋਰ ਦੋਸ਼ੀ ਨੂੰ ਫੜਿਆ ਜਿਸ ਕੋਲੋਂ ਡਰੱਗ ਮਨੀ ਅਤੇ 2/32 ਬੋਰ ਰਿਵਾਲਵਰ ਅਤੇ ਨਾਲ ਜਿੰਦਾ ਕਾਰਤੂਸ ਫੜੇ| ਕਿਸੇ ਨੇ ਗੁਪਤ ਸੂਚਨਾ ਦਿੱਤੀ ਸੀ ਕਿ ਹੀਰਾ ਅਤੇ ਲੱਖਾਂ ਪੁੱਤਰ ਸਤਨਾਮ ਸਿੰਘ ਵਾਸੀ ਸ਼ਮਸ਼ੇਰਪੁਰ ਅਤੇ ਰਮਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਮੁਰਿਦਕੇ ਥਾਣਾ ਫਤੇਹਗਢ੍ਹ ਚੂੜੀਆਂ ਤੋਂ ਭਗੌੜੇ ਹਨ ਅਤੇ ਜੋ ਰਣਧੀਰ ਸਿੰਘ ਪੁੱਤਰ ਚੇਨ ਸਿੰਘ ਵਾਸੀ ਜੀਵਨ ਨਗੰਲ ਪਾਸ ਠਹਿਰਦੇ ਹਨ| ਜੇਕਰ ਰੇਡ ਕੀਤੀ ਜਾਵੇ ਤਾਂ ਫੜੇ ਜਾ ਸਕਦੇ| ਪਰ ਉਹ ਤਾ ਨਹੀਂ ਰੈਡ ਦੌਰਾਨ ਫੜੇ ਗਏ ਪਰ ਰਣਧੀਰ ਸਿੰਘ ਦੇ ਘਰ ਦੀ ਤਲਾਸ਼ੀ ਦੌਰਾਨ 2 ਰਿਵਾਲਵਰ ਅਤੇ ਜਿੰਦਾ ਕਾਰਤੂਸ ਅਤੇ ਡਰੱਗ ਮਨੀ ਫੜੀ ਗਈ |

Exit mobile version