ਹੁਸ਼ਿਆਰਪੁਰ (ਰਾਘਵ): ਬੀਤੀ ਰਾਤ ਹੁਸ਼ਿਆਰਪੁਰ ਜੰਮੂ-ਮਾਰਗ ’ਤੇ ਪਿੰਡ ਸਤੌਰ ਨਜ਼ਦੀਕ ਸੜਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਚਾਰ ਜ਼ਖ਼ਮੀ ਹੋ ਗਏ। ਭੁਪਿੰਦਰ ਬੱਬਲ ਕਲਾਕਾਰ ਦੀ ਟੀਮ ਜਾਗਰਣ ਕਰ ਕੇ ਵੈਸ਼ਨੋ ਦੇਵੀ ਤੋਂ ਵਾਪਸ ਆ ਰਹੀ ਸੀ। ਟੈਂਪੂ ਟਰੈਵਲਰ ਵਿੱਚ 12 ਜਾਣੇ ਮੌਜੂਦ ਸੀ। ਜਦੋਂ ਓਹ ਬਾਗਪੁਰ ਸਤੌਰ ਨਜ਼ਦੀਕ ਪਹੁੰਚੇ ਤਾਂ ਟਰੈਕਟਰ ਟਰਾਲੀ ਜੋਂ ਲੱਕੜ ਨਾਲ ਲੱਦੀ ਹੋਈ ਸੀ, ਦੇ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ 4 ਜ਼ਖਮੀ ਤੇ 2 ਦੀ ਮੌਤ ਹੋ ਗਈ। ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਕੇ ਵਾਹਨ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Hoshiarpur: ਭਿਆਨਕ ਸੜਕ ਹਾਦਸੇ ’ਚ 2 ਦੀ ਮੌਤ ਤੇ ਚਾਰ ਜ਼ਖ਼ਮੀ
