ਮਹਿਸਾਣਾ (ਜਸਪ੍ਰੀਤ) : ਗੁਜਰਾਤ ਦੇ ਮੇਹਸਾਣਾ ਜ਼ਿਲੇ ਦੇ ਕਾੜੀ ਤਾਲੁਕਾ ਦੇ ਪਿੰਡ ਜਸਲਪੁਰ ਨੇੜੇ ਇਕ ਵੱਡਾ ਹਾਦਸਾ ਹੋਣ ਦੀ ਖਬਰ ਹੈ। ਦੱਸ ਦੇਈਏ ਕਿ ਪ੍ਰਾਈਵੇਟ ਕੰਪਨੀ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਦੱਸੇ ਜਾ ਰਹੇ ਹਨ। ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 37 ਕਿਲੋਮੀਟਰ ਦੂਰ ਕਾਦੀ ਕਸਬੇ ਨੇੜੇ ਵਾਪਰੀ। ਮੌਕੇ ‘ਤੇ ਐਂਬੂਲੈਂਸ ਅਤੇ ਪੁਲਸ ਫੋਰਸ ਤਾਇਨਾਤ ਹੈ। ਕਈ ਹੋਰ ਮਜ਼ਦੂਰਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ।
ਗੁਜਰਾਤ ਦੇ ਮੇਹਸਾਣਾ ‘ਚ ਕੰਧ ਡਿੱਗਣ ਕਾਰਨ ਹਾਦਸਾ, ਮਲਬੇ ਹੇਠਾਂ ਦੱਬਣ ਕਾਰਨ 7 ਮਜ਼ਦੂਰਾਂ ਦੀ ਹੋਈ ਮੌਤ
