Nation Post

ਜਲੰਧਰ ‘ਚ ਪਰਿਵਾਰ ਸਮੇਤ ਭਾਜਪਾ ਨੇਤਾ ਖਿਲਾਫ ਐੱਫ.ਆਈ.ਆਰ, ਸਾਰੇ ਫਰਾਰ

ਜਲੰਧਰ (ਰਾਘਵ): ਪੰਜਾਬ ਪੁਲਿਸ ਨੇ ਜਲੰਧਰ ‘ਚ ਭਾਜਪਾ ਨੇਤਾ ਦੇ ਖਿਲਾਫ ਐੱਫ.ਆਈ.ਆਰ ਦਰਜ ਕੀਤੀ ਹੈ। ਭਾਜਪਾ ਆਗੂ ਦੀ ਪਤਨੀ ਨੇ ਉਸ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਸੀ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਛਾਉਣੀ ਦੇ ਰਹਿਣ ਵਾਲੇ ਭਾਜਪਾ ਆਗੂ ਭਰਤ ਅਟਵਾਲ ਉਰਫ਼ ਜੌਲੀ ਦੀ ਪਤਨੀ ਜਿਸਦਾ ਕਰੀਬ 7 ਮਹੀਨੇ ਪਹਿਲਾਂ ਵਿਆਹ ਹੋਇਆ ਸੀ, ਨੇ ਬੀਤੀ ਰਾਤ ਖੁਦਕੁਸ਼ੀ ਕਰ ਲਈ ਸੀ, ਮ੍ਰਿਤਕ ਦੀ ਪਹਿਚਾਣ ਸੁਨੈਨਾ ਵਜੋਂ ਹੋਈ ਹੈ, ਜਿਸ ਦੇ ਪਰਿਵਾਰ ਬਿਆਨਾਂ ‘ਤੇ ਪੁਲਿਸ ਨੇ ਮ੍ਰਿਤਕਾ ਦੇ ਪਤੀ ਜੌਲੀ, ਸ਼ੋਭਾ ਰਾਮ, ਸੋਨੀਆ, ਮੋਨਿਕਾ, ਮਨੀਸ਼ਾ, ਜਪਜੀ ਸੁੱਖ ਦੇ ਖਿਲਾਫ ਥਾਣਾ ਕੈਂਟ ਦੀ ਧਾਰਾ 80,3 (5) ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Exit mobile version