Nation Post

ਪੰਜਾਬ ‘ਚ ਭੂਚਾਲ ਦੇ ਝਟਕੇ, ਡਰੇ ਲੋਕ ਘਰਾਂ ‘ਚੋਂ ਨਿਕਲੇ ਬਾਹਰ

ਪੱਤਰ ਪ੍ਰੇਰਕ : ਵੀਰਵਾਰ ਸ਼ਾਮ ਨੂੰ ਪੰਜਾਬ ਸਮੇਤ ਹਰਿਆਣਾ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦੇਈਏ ਕਿ ਸ਼ਾਮ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.2 ਦਰਜ ਕੀਤੀ ਗਈ। ਘਬਰਾਏ ਹੋਏ ਲੋਕ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਇਸ ਭੂਚਾਲ ਦੌਰਾਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਪਰ ਫਿਰ ਵੀ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ।

ਇਸ ਵਾਰ ਭੂਚਾਲ ਦਾ ਕੇਂਦਰ ਹਰਿਆਣਾ ਦਾ ਸਿਰਸਾ ਜ਼ਿਲ੍ਹਾ ਸੀ। ਭੂਚਾਲ ਦਾ ਮੁੱਖ ਕੇਂਦਰ ਪੰਜਾਬ ਸਰਹੱਦ ‘ਤੇ ਸਟੇ ਡੱਬਵਾਲੀ ਨੇੜੇ ਸੀ। ਹਰਿਆਣਾ ਅਤੇ ਪੰਜਾਬ ਤੋਂ ਇਲਾਵਾ ਰਾਜਸਥਾਨ ਦੇ ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿੱਥੇ ਭੂਚਾਲ ਦਾ ਕੇਂਦਰ ਸੀ, ਉਹ ਭੂਚਾਲ ਦੇ ਜ਼ੋਨ-2 ਵਿੱਚ ਪੈਂਦਾ ਹੈ।

Exit mobile version