Nation Post

ਸਬ ਦੇਈ ਮਾਂ ਸਿੰਧੂਤਾਈ ਸਪਕਲ ਦਾ ਹੋਇਆ ਦੇਹਾਂਤ, ਦਿਲ ਦਾ ਦੌਰਾ ਪੈਣ ਨਾਲ ਕਿਹਾ ਦੁਨੀਆਂ ਨੂੰ ਅਲਵਿਦਾ

ਸਿੰਧੂਤਾਈ ਸਪਕਲ, ਜਿਸ ਨੂੰ ‘ਅਨਾਥਾਂ ਦੀ ਮਾਂ’ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਮੰਗਲਵਾਰ ਰਾਤ 8:10 ਤੇ ਪਰਲੋਕ ਸਿਧਾਰ ਗਈ। ਪੂਨੇ ਦੇ ਇੱਕ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਦੇ ਮ੍ਰਿਤਕ ਸਰੀਰ ਦਾ ਅੰਤਿਮ ਦਰਸ਼ਨ ਕਰਨ ਲਈ ਮੰਜਰੀ ਆਸ਼੍ਰਮ ਚ ਰੱਖਿਆ ਜਾਵੇਗਾ। ਬੁਧਵਾਰ ਦੁਪਹਿਰ ਕਰੀਬ 12 ਬਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਗਲੈਕਸੀ ਕੇਅਰ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਸ਼ੈਲੇਸ਼ ਪੁਨਤਾਂਬੇਕਰ ਨੇ ਕਿਹਾ ਕਿ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਪੀਸ਼ਲੇ ਸਾਲ 24 ਨਵੰਬਰ ਨੂੰ ਉਨ੍ਹਾਂ ਦੀ ਇੱਕ ਵੱਢੀ ਡਾਇਆਫ੍ਰਾਮਮੈਟਿਕ ਹਰਨੀਆ ਦੀ ਸਰਜਰੀ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਦੇ ਫੇਫਡ਼ਿਆਂ ਵਿੱਚ ਨੁਕਸ ਪਾਇਆ ਗਿਆ ਸੀ।

ਸਿੰਧੂਤਾਈ ਨੂੰ ਸ਼ਰਧਾਂਜਲੀ ਦਿੰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, “ਸਿੰਧੂਤਾਈ ਸਪਕਲ ਨੂੰ ਸਮਾਜ ਵਿੱਚ ਉਨ੍ਹਾਂ ਦੀਆ ਨੇਕ ਸੇਵਾਵਾਂ ਦੇ ਤੌਰ ਤੇ ਯਾਦ ਕੀਤਾ ਜਾਵੇਗਾ| ਉਨ੍ਹਾਂ ਦੇ ਯਤਨਾਂ ਦੇ ਕਾਰਨ, ਕਈ ਬੱਚਿਆਂ ਨੂੰ ਚੰਗਾ ਜੀਵਨ ਮਿਲਿਆ| ਉਨ੍ਹਾਂ ਦੀ ਮੌਤ ਨਾਲ ਬੋਹਤ ਦੁੱਖ ਹੋਇਆ ਹੈ| ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ| ਸ਼ਾਂਤੀ|”

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਡਾ. ਸਿੰਧੂਤਾਈ ਸਪਕਲ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, “ਡਾ. ਸਿੰਧੂਤਾਈ ਸਪਕਲ ਦਾ ਜੀਵਨ ਸਾਹਸ ਸਮਰਪਣ ਅਤੇ ਸੇਵਾ ਦੀ ਇੱਕ ਪ੍ਰੇਰਨਾਦਾਇਕ ਗਾਥਾ ਸੀ| ਉਹ ਅਨਾਥਾਂ, ਆਦੀਵਾਸੀਆਂ ਤੇ ਨੀਵੀਂ ਜਾਤੀ ਦੇ ਲੋਕਾਂ ਨਾਲ ਪਿਆਰ ਕਰਦੇ ਸਨ ਅਤੇ ਉਨ੍ਹਾਂ ਦੀ ਸੇਵਾ ਕਰਦੇ ਸਨ| 2021 ਵਿੱਚ ਪਦਮਸ਼੍ਰੀ ਤੋਂ ਸਮਮਾਨਿਤ, ਉਨ੍ਹਾਂ ਨੇ ਸ਼ਾਨਦਾਰ ਧੀਰਜ ਦੇ ਨਾਲ ਆਪਣੀ ਕਹਾਣੀ ਖੁਦ ਲਿਖੀ| ਉਨ੍ਹਾਂ ਦੇ ਪਰਿਵਾਰ ਅਤੇ ਪ੍ਰੇਰਕਾਂ ਨਾਲ ਹਮਦਰਦੀ|

ਉਨ੍ਹਾਂ ਦੇ ਸਮਾਜਿਕ ਕੰਮਾਂ ਲਈ 750 ਤੋਂ ਵੱਧ ਇਨਾਮ ਮਿਲੇ ਸਨ| 2021 ਵਿੱਚ ਪਦਮਸ਼੍ਰੀ ਅਤੇ 2010 ਵਿੱਚ ਮਹਾਰਾਸ਼ਟਰ ਸਰਕਾਰ ਦੇ ਵਲੋਂ ਅਹਿਲਿਆਬਾਈ ਹੋਲਕਰ ਪੁਰਸਕਾਰ ਨਾਲ ਸਮਾਨਿਤ ਕੀਤਾ ਸੀ| 74 ਸਾਲਾ ਬਜ਼ੁਰਗ ਨੇ 1000 ਤੋਂ ਵੱਧ ਅਨਾਥ, ਛੱਡੇ ਅਤੇ ਬੇਸਹਾਰਾ ਬੱਚਿਆਂ ਨੂੰ ਗੋਦ ਲਿਆ ਸੀ।ਇਸ ਦੇ ਨਾਲ ਹੀ ਉਹ ਔਰਤਾਂ ਦੇ ਪੁਨਰਵਾਸ ਲਈ ਆਪਣੇ ਕੰਮ ਲਈ ਜਾਣੀ ਜਾਂਦੀ ਹੈ।

2010 ਵਿੱਚ, ਸਪਕਲ ਦੀ ਇੱਕ ਮਰਾਠੀ ਬਾਇਓਪਿਕ, ਜਿਸਦਾ ਸਿਰਲੇਖ ਹੈ, ਮੀ ਸਿੰਧੂਤਾਈ ਸਪਕਲ ਬੋਲਤੇ ਰਿਲੀਜ਼ ਕੀਤੀ ਗਈ ਸੀ। ਮਹਾਰਾਸ਼ਟਰ ਵਿੱਚ ਰਿਲੀਜ਼ ਹੋਈ ਸੀ| ਬਾਇਓਪਿਕ ‘ਚ ਸਿੰਧੂਤਾਈ ਦਾ ਕਿਰਦਾਰ ਨਿਭਾਉਣ ਵਾਲੀ ਤੇਜਸਵਿਨੀ ਪੰਡਿਤ ਨੇ ਕਿਹਾ,” ਮੇਰੇ ਲਈ ਉਹ ਹਾਲੇ ਵੀ ਜਿੰਦਾ ਹਨ|” ਸਿੰਧੂਤਾਈ ਦੇ ਜੀਵਨ ‘ਤੇ ਆਧਾਰਿਤ ਫਿਲਮ ਦੇ ਨਿਰਦੇਸ਼ਕ ਅਨੰਤ ਮਹਾਦੇਵਨ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ, ” ਮੈ ਉਨ੍ਹਾਂ ਦੀ ਮੌਤ ਨੂੰ ਸਵੀਕਾਰ ਕਰਨ ਦੀ ਕੋਸ਼ਿਸ਼ ਕਰ ਰੇਹਾ ਹਾਂ…. ਉਹ ਸਬ ਦੀ ਮਾਂ ਹੈ… ਇਕ ਫਰਿਸ਼ਤਾ ਹੈ…”|”

Exit mobile version