Nation Post

Brampton ’ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਪੰਜਾਬਣ ਦੀ ਮੌਤ

ਬਟਾਲਾ (ਹਰਮੀਤ ) : ਜੁਲਾਈ ’ਚ੍ ਕੈਨੇਡਾ ਦੇ ਸ਼ਹਿਰ ਬਰੈਂਪਟਨ ਨੇੜੇ ਹੋਏ ਸੜਕ ਹਾਦਸੇ ਵਿਚ ਗੁਰਦਾਸਪੁਰ ਦੇ ਪਿੰਡ ਸੁੱਖਾ ਚੀੜ੍ਹਾ ਦੀ 21 ਸਾਲਾ ਲਖਵਿੰਦਰ ਕੌਰ ਕੋਮਲ ਪੁੱਤਰੀ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ। ਸੋਮਵਾਰ ਨੂੰ ਲਖਵਿੰਦਰ ਕੌਰ ਕੋਮਲ ਦੀ ਦੇਹ ਉਸ ਦੇ ਪਿੰਡ ਸੁੱਖਾ ਚੀੜ੍ਹਾ ਪੁੱਜੀ ਤਾਂ ਮਾਹੌਲ ਅਤਿ-ਗਮਗੀਨ ਹੋ ਗਿਆ। ਜ਼ਿਕਰਯੋਗ ਹੈ ਕਿ ਕੋਮਲ ਪਿਛਲੇ ਸਾਲ ਇਕ ਸਤੰਬਰ ਨੂੰ ਪੜ੍ਹਾਈ ਲਈ ਕੈਨੇਡਾ ਦੇ ਬਰੈਂਪਟਨ ਸ਼ਹਿਰ ਗਈ ਸੀ। ਇਸ ਸਾਲ 21 ਜੁਲਾਈ ਨੂੰ ਸੜਕ ਹਾਦਸੇ ‘ਚ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੌਤ ਹੋ ਗਈ ਸੀ। ਇਕ ਸਾਲ ਬਾਅਦ ਸੋਮਵਾਰ ਨੂੰ ਕੋਮਲ ਦੀ ਲਾਸ਼ ਤਾਬੂਤ ‘ਚ ਬੰਦ ਹੋ ਕੇ ਜਦ ਪਿੰਡ ਪੁੱਜੀ ਤਾਂ ਪੂਰਾ ਪਰਿਵਾਰ ਭੁੱਬਾਂ ਮਾਰ ਕੇ ਰੋ ਉਠਿਆ।

ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ‘ਚ ਨਮ ਅੱਖਾਂ ਨਾਲ ਕੋਮਲ ਦਾ ਸਸਕਾਰ ਕਰ ਦਿੱਤਾ ਗਿਆ। ਕੋਮਲ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਤਾਂ ਚੰਗੇ ਭਵਿੱਖ ਲਈ ਧੀ ਨੂੰ ਕਰਜ਼ਾ ਚੁੱਕ ਕੇ ਪਿਛਲੇ ਸਾਲ ਕੈਨੇਡਾ ਤੋਰਿਆ ਸੀ ਅਤੇ ਅੱਜ ਪੂਰੇ ਇਕ ਸਾਲ ਬਾਅਦ ਉਸ ਦੀ ਧੀ ਡੱਬੇ ‘ਚ ਬੰਦ ਹੋ ਕੇ ਵਾਪਸ ਆਈ ਹੈ।

Exit mobile version