IPL 2023 ਲਈ ਮਿੰਨੀ ਨਿਲਾਮੀ ਹੋ ਚੁੱਕੀ ਹੈ, ਹੁਣ ਸਿਰਫ਼ IPL ਦਾ ਇੰਤਜ਼ਾਰ ਹੈ। ਇਸ ਦੌਰਾਨ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿਉਂਕਿ ਮਹਿੰਦਰ ਸਿੰਘ ਧੋਨੀ 2023 ‘ਚ ਵੀ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਪਹਿਲਾਂ ਇਹ ਚਰਚਾ ਸੀ ਕਿ 2023 ‘ਚ ਚੇਨਈ ਸੁਪਰ ਕਿੰਗਜ਼ ਆਪਣਾ ਕਪਤਾਨ ਬਦਲ ਸਕਦਾ ਹੈ ਪਰ ਹੁਣ ਇਸ ਦਾ ਅੰਤ ਹੋ ਗਿਆ ਹੈ।
ਚੇਨਈ ਸੁਪਰ ਕਿੰਗਜ਼ ਦੀ ਫਰੈਂਚਾਇਜ਼ੀ ਨੇ ਇਕ ਵਾਰ ਫਿਰ ਧੋਨੀ ਦੀ ਕਪਤਾਨੀ ‘ਤੇ ਮੋਹਰ ਲਗਾ ਦਿੱਤੀ ਹੈ। ਇਹ ਜਾਣਕਾਰੀ ਚੇਨਈ ਟੀਮ ਦੇ ਸੀਈਓ ਕਾਸ਼ੀ ਵਿਸ਼ਵਨਾਥ ਨੇ ਦਿੱਤੀ ਹੈ। ਚੇਨਈ ਸੁਪਰ ਕਿੰਗਜ਼ ਨੇ ਇਕ ਮੀਡੀਆ ਚੈਨਲ ਨਾਲ ਗੱਲਬਾਤ ‘ਚ ਇਹ ਜਾਣਕਾਰੀ ਦਿੱਤੀ ਹੈ ਕਿ ਸਿਰਫ ਧੋਨੀ ਹੀ ਚੇਨਈ ਟੀਮ ਦੀ ਕਮਾਨ ਸੰਭਾਲਣਗੇ।
                                    