Nation Post

CM ਮਾਨ ਬੋਲੇ- ਕਿਸਾਨ ਭਰਾਵੋਂ ਆਪਣੀ ਸਰਕਾਰ ਦਾ ਦਿਓ ਸਾਥ, ਆਓ ਸਾਰੇ ਮਿਲ ਕੇ ਖੇਤੀ, ਪਾਣੀ ਅਤੇ ਬਚਾਈਏ ਸਾਡਾ ਪੰਜਾਬ

ਝੋਨੇ ਦੀ ਬਿਜਾਈ ਲਈ ਬਹੁਤ ਸਾਰਾ ਪਾਣੀ ਵਰਤਿਆ ਜਾਂਦਾ ਹੈ, ਜਿਸ ਕਾਰਨ ਪੰਜਾਬ ਵਿੱਚ ਪੀਣ ਯੋਗ ਪਾਣੀ ਦੀ ਕਮੀ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ ਹੈ। ਭਗਵੰਤ ਮਾਨ ਨੇ ਆਪਣੇ ਟਵਿੱਟਰ ‘ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਵਿਅਕਤੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਸਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਅਤੇ ਆਪਣੇ ਸ਼ਹਿਰ ਦੇ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ।


ਵੀਡੀਓ ਵਿੱਚ ਪੰਜਾਬ ਪੁਲਿਸ ਤੋਂ ਸੇਵਾਮੁਕਤ ਹੋਏ ਲੁਧਿਆਣਾ ਦੇ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਚੱਲਦਿਆਂ ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਅਤੇ ਇਸ ਵਾਰ ਵੀ ਉਹ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਵੀ ਕੀਤੀ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਲਿਖਿਆ ਕਿ, ”ਧਰਤੀ ਹੇਠਾਂ ਪਾਣੀ ਨੂੰ ਬਚਾਉਣ ਲਈ ਮੈਨੂੰ ਹਰ ਰੋਜ਼ ਜਬਰਦਸਤ ਹੁੰਗਾਰਾ ਮਿਲ ਰਿਹਾ ਹੈ। ਇਸ ਵਾਰ ਆਪਣੇ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਪ੍ਰੇਰਿਤ ਕਰੋ। ਆਉ ਅਸੀਂ ਸਾਰੇ ਰਲ ਕੇ ਖੇਤੀ ਬਚਾਈਏ, ਪਾਣੀ ਬਚਾਈਏ, ਪੰਜਾਬ ਬਚਾਈਏ।

ਇਸ ਤੋਂ ਇਲਾਵਾ ਆਪਣੇ ਦੂਜੇ ਟਵੀਟ ਵਿੱਚ ਸੀਐਮ ਨੇ ਲਿਖਿਆ-ਮਾਹਿਰ ਵੀ ਮੰਨਦੇ ਨੇ ਪੰਜਾਬ ਸਰਕਾਰ ਦਾ ਫੈਸਲਾ ਇਤਿਹਾਸਿਕ ਹੈ, ਜਿਸਦੇ 5 ਵੱਡੇ ਫਾਇਦੇ ਨੇ;

1. ਕਿਸਾਨਾਂ ਨੂੰ ਕਣਕ-ਝੋਨੇ ਦੇ ਨਾਲ-ਨਾਲ ਤੀਜੀ ਫ਼ਸਲ (ਮੂੰਗੀ) ‘ਤੇ MSP ਮਿਲੇਗੀ
2. ਧਰਤੀ ਹੇਠਲੇ ਪਾਣੀ ਦੀ ਕਮੀ ਦੂਰ ਹੋਵੇਗੀ
3. ਝੋਨੇ ਦੀ ਲਵਾਈ ਵੇਲੇ ਬਿਜਲੀ ਦੀ ਸਮੱਸਿਆ ਦੂਰ ਹੋਵੇਗੀ
4…

ਆਪਣੇ ਤੀਜੇ ਟਵੀਟ ਵਿੱਚ ਸੀਐਮ ਮਾਨ ਨੇ ਲਿਖਿਆ- 4. ਜੁਲਾਈ ‘ਚ ਮੀਂਹ ਵਾਲਾ ਮੌਸਮ ਹੋਣ ਕਰਕੇ ਬਾਸਮਤੀ ਲਗਾਉਣ ‘ਚ ਖ਼ਰਚਾ ਘਟੇਗਾ 5. ਪੰਜਾਬ ਦਾਲਾਂ ਤੇ ਆਤਮ-ਨਿਰਭਰ ਬਣੇਗਾ ਸੋ ਕਿਸਾਨ ਭਰਾਵੋਂ ਆਪਣੀ ਸਰਕਾਰ ਦਾ ਸਾਥ ਦਿਓ ਖੇਤੀ ਬਚਾਈਏ ਪਾਣੀ ਬਚਾਈਏ ਪੰਜਾਬ ਬਚਾਈਏ.

Exit mobile version