ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਲਗਾਤਾਰ ਐਕਸ਼ਨ ਮੋਡ ਵਿੱਚ ਹਨ। ਭ੍ਰਿਸ਼ਟਾਚਾਰ, ਨਸ਼ਾਖੋਰੀ, ਵਿਧਾਇਕਾਂ ਦੀ ਪੈਨਸ਼ਨ, ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਆਦਿ ਸਮੇਤ ਕਈ ਅਹਿਮ ਫੈਸਲੇ ਹੁਣ ਤੱਕ ਲਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਦਿਨੋਂ-ਦਿਨ ਵੱਧ ਰਹੀ ਹੈ। ਇਸ ਦੇ ਨਤੀਜੇ ਵਜੋਂ ਸੀਐਮ ਮਾਨ ਦੇ ਟਵਿੱਟਰ ਅਕਾਊਂਟ ‘ਤੇ 1 ਮਿਲੀਅਨ ਫਾਲੋਅਰਜ਼ ਹੋ ਗਏ ਹਨ। ਇਸ ਨਾਲ ਉਹ ਲੱਖਾਂ ਦੀ ਗਿਣਤੀ ‘ਚ ਫੈਨ ਫਾਲੋਇੰਗ ਨੂੰ ਪਾਰ ਕਰਨ ਵਾਲੇ ਪੰਜਾਬ ਦੇ ਤੀਜੇ ਨੇਤਾ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਟਵਿੱਟਰ ‘ਤੇ 10 ਲੱਖ ਤੋਂ ਵੱਧ ਫਾਲੋਅਰਜ਼ ਹਨ।
CM ਮਾਨ ਦੇ ਕੰਮ ਲੋਕਾਂ ਨੂੰ ਆ ਰਹੇ ਪਸੰਦ, ਟਵਿੱਟਰ ‘ਤੇ 1 ਮਿਲੀਅਨ ਹੋਈ ਫੈਨ ਫਾਲੋਇੰਗ

Bhagwant Mann