Nation Post

CM ਮਾਨ ਅਤੇ ਕੇਜਰੀਵਾਲ Lokmat Media Group ਦੇ ਸਮਾਰੋਹ ਦਾ ਬਣੇ ਹਿੱਸਾ, ਨੌਜਵਾਨਾਂ ‘ਚ ਡਰੱਗ ਦੀ ਸਮੱਸਿਆ ਨੂੰ ਲੈ ਕੇ ਕਹੀ ਇਹ ਗੱਲ

Bhagwant Mann

Bhagwant Mann

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਗਪੁਰ ਵਿੱਚ ਲੋਕਮਤ ਮੀਡੀਆ ਗਰੁੱਪ ਵੱਲੋਂ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਸੀਐਮ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਪੱਤਰਕਾਰੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਿਹਾ ਕਿ ਸਾਡੇ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਦੇਸ਼ ਬਣਾਉਣ ਲਈ ਸਮੂਹਿਕ ਯਤਨਾਂ ਦੀ ਲੋੜ ਹੈ ਅਤੇ ਸਾਡੀ ਸਰਕਾਰ ਦੀਆਂ 50 ਦਿਨਾਂ ਦੀਆਂ ਪ੍ਰਾਪਤੀਆਂ ਨੂੰ ਸੂਚੀਬੱਧ ਕੀਤਾ।

 

ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਡਰੱਗ ਦੀ ਸਮੱਸਿਆ ਵਿੱਚ ਸਾਡੇ ਨੌਜਵਾਨਾਂ ਦਾ ਕਸੂਰ ਨਹੀਂ ਹੈ, ਬੇਰੁਜ਼ਗਾਰੀ ਇਸ ਦਾ ਵੱਡਾ ਕਾਰਨ ਹੈ। ਅਸੀਂ ਇਸ ਨਾਲ ਨਜਿੱਠਣ ਲਈ ਸਿਸਟਮ ਤਿਆਰ ਕਰ ਰਹੇ ਹਾਂ ਸਰਕਾਰ ਬਣਨ ਦੇ 50 ਦਿਨਾਂ ਵਿੱਚ ਅਸੀਂ 26,454 ਸਰਕਾਰੀ ਨੌਕਰੀਆਂ ਕੱਢੀਆਂ ਹਨ। ਅਸੀਂ ਆਪਣੇ ਨੌਜਵਾਨਾਂ ਦੇ ਹੱਥਾਂ ਵਿੱਚ ਟਿਫਿਨ ਫੜਾਂਵਾਂਗੇ, ਉਹਨਾਂ ਦੇ ਹੱਥਾਂ ‘ਚ ਹੁਣ ਟੀਕੇ ਨਹੀਂ ਮਿਲਣਗੇ.

Exit mobile version