Nation Post

CM ਭਗਵੰਤ ਮਾਨ ਦਾ ਐਲਾਨ, ਅੱਜ ਜਲੰਧਰ ਦੇ ਸਾਰੇ ਸਕੂਲ ਇਸ ਕਾਰਨ ਰਹਿਣਗੇ ਬੰਦ

cm mann

cm mann

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਮੈਗਾ ਖੇਡ ਸਮਾਗਮ ‘ਖੇਡਣ ਵਤਨ ਪੰਜਾਬ ਦੀਆ’ ਦਾ ਉਦਘਾਟਨ ਕੀਤਾ। ਇਸ ਮੌਕੇ ਜਲੰਧਰ ਦੇ ਸਾਰੇ ਸਕੂਲਾਂ ਦੇ ਬੱਚਿਆਂ ਨੇ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ। ਜਿਸ ਲਈ ਸਕੂਲ ਦੇ ਬੱਚਿਆਂ ਨੇ ਕਾਫੀ ਮਿਹਨਤ ਅਤੇ ਤਿਆਰੀ ਕੀਤੀ ਹੈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ 30 ਅਗਸਤ ਯਾਨੀ ਅੱਜ ਜਲੰਧਰ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ।

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਖੇਡ ਮੇਲਾ ਅਗਲੇ ਦੋ ਮਹੀਨਿਆਂ ਤੱਕ ਚੱਲੇਗਾ, ਜਿਸ ਵਿੱਚ 14 ਤੋਂ 50 ਸਾਲ ਤੱਕ ਦੇ ਸਾਰੇ ਖਿਡਾਰੀ ਭਾਗ ਲੈ ਸਕਣਗੇ।

Exit mobile version