Nation Post

CM ਭਗਵੰਤ ਮਾਨ ਨੂੰ ਜਾਨੋ ਮਾਰਨ ਦੀ ਧਮਕੀ ,26 ਜਨਵਰੀ ਨੂੰ ਕਿਹਾ ਅੰਤ ਕਰਾਂਗੇ

ਗੁਰਪਤਵੰਤ ਸਿੰਘ ਪੰਨੂ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇੰਨਾ ਹੀ ਨਹੀਂ ਪੰਨੂ ਇੱਕ ਨਵੀਂ ਵੀਡੀਓ ਜਾਰੀ ਕਰਕੇ ਪੰਜਾਬ ਦੇ ਗੈਂਗਸਟਰਾਂ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਲਈ ਕਹਿ ਹੈ, ਤਾਂ ਜੋ ਉਹ ਪੰਜਾਬ ਨੂੰ ਇੱਕ ਵਾਰ ਫਿਰ ਅੱਤਵਾਦ ਦੇ ਦੌਰ ਵਿੱਚ ਧੱਕ ਸਕਣ। ਪੰਨੂ ਨੇ 26 ਜਨਵਰੀ ਗਣਤੰਤਰ ਦਿਵਸ ਮੌਕੇ ਮਾਹੌਲ ਖਰਾਬ ਕਰਨ ਦੀ ਧਮਕੀ ਦਿੱਤੀ ਹੈ।

ਪੰਨੂ ਨੇ ਸੀਐਮ ਮਾਨ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੱਸਿਆ ਹੈ ਅਤੇ ਡੀਜੀਪੀ ਗੌਰਵ ਯਾਦਵ ਨੂੰ ਸਾਬਕਾ ਡੀਜੀਪੀ ਗੋਬਿੰਦ ਰਾਮ ਵੀ ਦੱਸਿਆ ਹੈ।

ਪੰਨੂ ਨੇ ਸੀਐਮ ਮਾਨ ਨੂੰ ਵੀ ਧਮਕੀ ਦਿੱਤੀ ਹੈ। ਜਿੱਥੇ ਵੀ ਸੀਐਮ ਭਗਵੰਤ ਮਾਨ ਤਿਰੰਗਾ ਲਹਿਰਾਉਣਗੇ, ਉੱਥੇ ਉਹ ਮਾਹੌਲ ਖ਼ਰਾਬ ਕਰਨ ਲਈ ਤਿਆਰ ਹੈ।ਪੰਨੂ ਨੇ ਆਪਣੇ ਸ਼ਬਦਾਂ ਵਿਚ ਕਿਹਾ ਹੈ ਕਿ ਸੀ.ਐਮ.ਨੂੰ ਅਜਿਹਾ ਕਰਨ ਦੀ ਸਜ਼ਾ ਮਿਲੇਗੀ।

Exit mobile version