Nation Post

ਗੁਰਦਾਸਪੁਰ ‘ਚ ਹੋਈ ਬੇਅਦਬੀ

ਗੋਰਾਇਆ (ਸਾਹਿਬ) – ਕੁਝ ਸ਼ਰਾਰਤੀ ਅਨਸਰਾਂ ਨੇ ਗੁਰਦਾਸਪੁਰ ਦੇ ਪਿੰਡ ਭਾਗੋਕਾਵਾਂ ’ਚ ਲੋਕਾਂ ਵੱਲੋਂ ਬਣਾਏ ਜਾ ਰਹੇ ਸ੍ਰੀ ਗੁਰੂ ਰਵਿਦਾਸ ਮੰਦਿਰ ’ਚ ਭੰਨਤੋੜ ਕਰਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਜੱਦ ਲੋਕਾਂ ਨੂੰ ਪਤਾ ਲੱਗਾ ਤਾਂ ਲੋਕਾਂ ਨੇ ਸ਼ਰਾਰਤੀ ਅਨਸਰਾਂ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ । ਦੂਜੇ ਪਾਸੇ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ।

ਗੱਲਬਾਤ ਕਰਦਿਆਂ ਰਾਜ ਰਾਣੀ ਅਤੇ ਮੋਹਨ ਲਾਲ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਪਿੰਡ ’ਚ ਹੀ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਿਰ ਬਣਾਇਆ ਜਾ ਰਿਹਾ ਹੈ। ਜਿੱਥੇ ਇਕ ਛੋਟੇ ਜਿਹੇ ਕਮਰੇ ’ਚ ਮਹਾਰਾਜ ਦੀ ਤਸਵੀਰ, ਕੁਝ ਧਾਰਮਿਕ ਪੋਸਟਰ ਤੇ ਸਾਮਾਨ ਰੱਖਿਆ ਹੋਇਆ ਹੈ। ਬੀਤੀ ਰਾਤ ਵੀ ਕੁਝ ਨੌਜਵਾਨ ਮੰਦਿਰ ’ਚ ਕੰਮ ਕਰਕੇ ਗਏ ਸਨ, ਪਰ ਜਦੋਂ ਅਸੀਂ ਸਵੇਰੇ ਮੰਦਿਰ ’ਚ ਜੋਤ ਜਗਾਉਣ ਲਈ ਆਏ ਤਾਂ ਵੇਖਿਆ ਕਿ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਅੰਦਰ ਰੱਖੀਆਂ ਰਵਿਦਾਸ ਮਹਾਰਾਜ ਦੀਆਂ ਤਸਵੀਰਾਂ ਦੀ ਬੇਅਦਬੀ ਕੀਤੀ ਹੋਈ ਸੀ।

ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਪੁਲਸ ਸਟੇਸ਼ਨ ਦੇ ਇੰਚਾਰਜ਼ ਅਮਨਦੀਪ ਸਿੰਘ ਪੁਲਸ ਪਾਰਟੀ ਦੇ ਨਾਲ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜਾ ਲੈ ਕੇ ਲੋਕਾਂ ਦੇ ਬਿਆਨ ਕਮਲਬੱਧ ਕੀਤੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸ਼ਰਾਰਤੀ ਅਨਸਰਾਂ ਦੇ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Exit mobile version