Nation Post

ਅੰਮ੍ਰਿਤਸਰ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਸ਼ਾਰਜਾਹ ਤੋਂ ਆਏ ਯਾਤਰੀ ਕੋਲੋਂ ਸੋਨਾ ਜ਼ਬਤ ਕੀਤਾ

 

ਅੰਮ੍ਰਿਤਸਰ (ਸਾਹਿਬ) – ਦੇਸ਼ ‘ਚ ਸੋਨੇ ਦੀ ਤਸਕਰੀ ਹੋਣ ਦੀ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਥੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆ ਰਹੇ ਇਕ ਯਾਤਰੀ ਨੂੰ ਰੋਕ ਕੇ ਉਸ ਕੋਲੋਂ 691 ਗ੍ਰਾਮ ਸੋਨਾ ਬਰਾਮਦ ਕੀਤਾ।

  1. ਇਸ ਸਬੰਧੀ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਬੰਧਤ ਯਾਤਰੀ ਵੀਰਵਾਰ ਨੂੰ ਸ਼ਾਰਜਾਹ ਤੋਂ ਆਇਆ ਸੀ। ਅਧਿਕਾਰੀ ਨੇ ਦੱਸਿਆ ਕਿ ਯਾਤਰੀ ਦਾ ਵਤੀਰਾ ਸ਼ੱਕੀ ਜਾਪਦਾ ਸੀ ਅਤੇ ਉਸ ਦੀ ਪੁੱਛਗਿੱਛ ਅਤੇ ਤਲਾਸ਼ੀ ਦੌਰਾਨ ਸੋਨੇ ਦੇ ਪੇਸਟ ਦੇ ਚਾਰ ਕੈਪਸੂਲ ਬਰਾਮਦ ਹੋਏ, ਜਿਨ੍ਹਾਂ ‘ਚ 691 ਗ੍ਰਾਮ ਸ਼ੁੱਧ ਸੋਨਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸੋਨੇ ਦੀ ਅਨੁਮਾਨਿਤ ਕੀਮਤ 48 ਲੱਖ ਰੁਪਏ ਤੋਂ ਵੱਧ ਹੈ ਜਿਸ ਨੂੰ ਕਸਟਮ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਜ਼ਬਤ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Exit mobile version