ਚੰਡੀਗੜ੍ਹ: ਭਾਰਤੀ ਮਹਿਲਾ ਟੀਮ ਨੇ ਸ਼ਨੀਵਾਰ ਨੂੰ ਏਸ਼ੀਆ ਕੱਪ ਦੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਜਿੱਤ ਲਿਆ। ਭਾਰਤ ਨੇ ਅੱਠ ਸੈਸ਼ਨਾਂ ਵਿੱਚ 7ਵੀਂ ਵਾਰ ਮਹਿਲਾ ਏਸ਼ੀਆ ਕੱਪ ਦਾ ਖ਼ਿਤਾਬ ਜਿੱਤਿਆ ਹੈ। ਇਸ ਦੇ ਨਾਲ ਹੀ ਇਸ ਪ੍ਰਾਪਤੀ ‘ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਭਾਰਤੀ ਮਹਿਲਾ ਟੀਮ ਨੂੰ ਵਧਾਈ ਦਿੱਤੀ ਹੈ।
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ…#AsiaCupFinal ਦੇ ਵਿੱਚ ਸ਼੍ਰੀ ਲੰਕਾ ਨੂੰ 8 ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਏਸ਼ੀਆ ਕੱਪ ‘ਤੇ ਸਾਡੀ ਕੁੜੀਆਂ ਨੇ ਕਬਜ਼ਾ ਕੀਤਾ ਤੇ 6 ਸਾਲ ਬਾਅਦ ਦੁਬਾਰਾ ਏਸ਼ੀਆ ਕੱਪ ਜਿੱਤਿਆ….
ਟੀਮ ਦੀ ਕਪਤਾਨ ਤੇ ਪੰਜਾਬ ਦੀ ਸ਼ਾਨ ਹਰਮਨਪ੍ਰੀਤ ਸਣੇ ਪੂਰੀ ਟੀਮ ਨੂੰ ਮੁਬਾਰਕਾਂ…
ਚੱਕ ਦੇ ਇੰਡੀਆ… pic.twitter.com/ZKPIg1rMuR
— Bhagwant Mann (@BhagwantMann) October 15, 2022