Nation Post

ਅੰਮ੍ਰਿਤਸਰ ਹਲਕੇ ਦੇ 16.11 ਲੱਖ ਵੋਟਰ ਆਪਣੀ ਵੋਟ ਪਾ ਕੇ ਕਰਨਗੇ ਆਪਣੇ ਉਮੀਦਵਾਰ ਦੀ ਚੋਣ

ਅੰਮ੍ਰਿਤਸਰ (ਮਨਮੀਤ ਕੌਰ) – ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ ਸ਼ੁਰੂ ਹੋ ਗਿਆ ਹੈ, ਅੱਜ ਅੰਮ੍ਰਿਤਸਰ ਹਲਕੇ ਦੇ 16.11 ਲੱਖ ਤੋਂ ਵੱਧ ਵੋਟਰ ਆਪਣੀ ਵੋਟ ਪਾਉਣਗੇ। ਇਨ੍ਹਾਂ ‘ਚੋਂ 8,45,434 ਪੁਰਸ਼, 7,65,766 ਔਰਤਾਂ ਅਤੇ 65 ਤੀਜੇ ਲਿੰਗ ਵੋਟਰ ਹਨ। ਜ਼ਿਕਰਯੋਗ ਜ਼ਿਲ੍ਹੇ ‘ਚ 9 ਵਿਧਾਨ ਸਭਾ ਹਲਕਿਆਂ ‘ਚ 1700 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ‘ਚ 20 ਹਜ਼ਾਰ ਤੋਂ ਵੱਧ ਸਟਾਫ਼ ਡਿਊਟੀ ‘ਤੇ ਹੈ।

ਇਸ ਦੇ ਨਾਲ ਹੀ 10 ਹਜ਼ਾਰ ਪੋਲਿੰਗ ਬੂਥਾਂ ‘ਤੇ ਪੋਲਿੰਗ ਸਟਾਫ਼, ਪ੍ਰੀਜ਼ਾਈਡਿੰਗ ਅਫ਼ਸਰ ਤੇ ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰ ਤਾਇਨਾਤ ਕੀਤੇ ਗਏ ਹਨ, ਜਦਕਿ 10 ਹਜ਼ਾਰ ਤੋਂ ਵੱਧ ਬੀ.ਐਲ.ਓਜ਼ ਤੇ ਹੋਰ ਮੁਲਾਜ਼ਮ ਡਿਊਟੀ ‘ਤੇ ਤਾਇਨਾਤ ਕੀਤੇ ਗਏ ਹਨ।

ਸ਼ਾਂਤੀਪੂਰਨ ਲੋਕ ਸਭਾ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਅਰਧ ਸੈਨਿਕ ਬਲਾਂ ਦੀਆਂ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਸੁਰੱਖਿਆ ਉਦੇਸ਼ਾਂ ਲਈ ਹਰੇਕ ਪੋਲਿੰਗ ਬੂਥ ‘ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।

ਪੋਲਿੰਗ ਬੂਥਾਂ ਦੀ ਲਾਈਵ ਫੁਟੇਜ ਰਣਜੀਤ ਐਵੀਨਿਊ ਕਮਿਊਨਿਟੀ ਹਾਲ ਵਿੱਚ ਸਥਾਪਿਤ ਕੀਤੇ ਗਏ ਕੰਟਰੋਲ ਰੂਮ ਤੋਂ ਪ੍ਰਸਾਰਿਤ ਕੀਤੀ ਜਾਵੇਗੀ, ਜਿੱਥੇ ਕਾਲਜ ਤੇ ਯੂਨੀਵਰਸਿਟੀ ਦੇ ਵਿਦਿਆਰਥੀ ਤਾਇਨਾਤ ਕੀਤੇ ਗਏ ਹਨ। ਕੋਈ ਵੀ ਘਟਨਾ ਹੋਣ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

Exit mobile version