Nation Post

‘AAP’ ਨੂੰ ਵਿਦੇਸ਼ਾਂ ਤੋਂ ਮਿਲੀ ਕਰੋੜਾਂ ਦੀ ਨਜਾਇਜ਼ ਫੰਡਿੰਗ, ED ਦਾ ਵੱਡਾ ਦਾਅਵਾ; ਗ੍ਰਹਿ ਮੰਤਰਾਲੇ ਨੂੰ ਸੌਂਪੀ ਰਿਪੋਰਟ

 

ਨਵੀਂ ਦਿੱਲੀ (ਸਾਹਿਬ): ਦਿੱਲੀ ਦੇ ਸ਼ਰਾਬ ਨੀਤੀ ਘਪਲੇ ਦੇ ਮਾਮਲੇ ‘ਚ ਫਸੀ ਆਮ ਆਦਮੀ ਪਾਰਟੀ (ਆਪ) ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ, ਜਿਸ ਦੌਰਾਨ ਹੁਣ ਈ.ਡੀ ਆਮ ਆਦਮੀ ਪਾਰਟੀ ਦੇ ਵਿਦੇਸ਼ੀ ਫੰਡਾਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ।

 

  1. ਜਾਣਕਾਰੀ ਮੁਤਾਬਕ ਈਡੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦੱਸਿਆ ਹੈ ਕਿ ‘ਆਪ’ ਨੂੰ 2014-2022 ਦੌਰਾਨ 7.08 ਕਰੋੜ ਰੁਪਏ ਦੇ ਵਿਦੇਸ਼ੀ ਫੰਡ ਮਿਲੇ ਹਨ। ਜਾਂਚ ਏਜੰਸੀ ਨੇ ਇਸ ਵਿਦੇਸ਼ੀ ਫੰਡ ਨੂੰ ਪ੍ਰਾਪਤ ਕਰਨ ਵਿਚ ਪਾਰਟੀ ‘ਤੇ ਭਾਰਤੀ ਦੰਡਾਵਲੀ (ਆਈਪੀਸੀ), ਲੋਕ ਪ੍ਰਤੀਨਿਧਤਾ ਐਕਟ (ਆਰਪੀਏ), ਅਤੇ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐਫਸੀਆਰਏ) ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ।
  2. ਇਸ ਫੰਡ ਨੂੰ ਹਾਸਲ ਕਰਨ ਲਈ ਈਡੀ ਨੇ ਆਪਣੀ ਰਿਪੋਰਟ ‘ਚ ਵਿਦੇਸ਼ੀ ਦਾਨੀਆਂ ਦੀ ਪਛਾਣ ਅਤੇ ਰਾਸ਼ਟਰੀਅਤਾ ਛੁਪਾਉਣ ਦੇ ਨਾਲ-ਨਾਲ ਕਈ ਹੋਰ ਤੱਥਾਂ ‘ਤੇ ਵੀ ਦੋਸ਼ ਲਗਾਏ ਹਨ। ਈਡੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੂੰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕੁਵੈਤ, ਓਮਾਨ ਅਤੇ ਹੋਰ ਦੇਸ਼ਾਂ ਤੋਂ ਕਈ ਦਾਨੀਆਂ ਤੋਂ ਫੰਡ ਪ੍ਰਾਪਤ ਹੋਏ ਹਨ।
  3. ਇਸ ਦੇ ਨਾਲ ਹੀ ਵੱਖ-ਵੱਖ ਦਾਨੀਆਂ ਵੱਲੋਂ ਫੰਡ ਟਰਾਂਸਫਰ ਕਰਨ ਲਈ ਇੱਕੋ ਪਾਸਪੋਰਟ ਨੰਬਰ, ਕ੍ਰੈਡਿਟ ਕਾਰਡ, ਈਮੇਲ ਆਈਡੀ ਅਤੇ ਮੋਬਾਈਲ ਨੰਬਰ ਦੀ ਵਰਤੋਂ ਕੀਤੀ ਗਈ ਹੈ।
Exit mobile version