Nation Post

ਆਮ ਆਦਮੀ ਪਾਰਟੀ ਵਿਦਿਆ ਬਾਲਨ ਨੂੰ CM ਕੁਰਸੀ ਬਣਾ ਕੇ ਬੁਰੀ ਫਸੀ, ਹੋ ਗਿਆ ਵੱਡਾ ਐਕਸ਼ਨ

ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ| ਮੰਗਲਵਾਰ 18 ਜਨਵਰੀ ਨੂੰ ਇਸ ਉਤਸ਼ਾਹ ਦੀਆਂ ਦੋ ਮਿਸਾਲਾਂ ਵੇਖਣ ਨੂੰ ਮਿਲੀਆਂ| ਪਹਿਲੀ ਮਿਸਾਲ ਚੰਡੀਗ੍ਹੜ ਵਿੱਚ ਦੇਖਣ ਨੂੰ ਮਿਲੀ| ਚੰਡੀਗ੍ਹੜ ਵਿੱਚ ਹੋਈ ਪ੍ਰੈਸ ਕਾਨਫਰੈਂਸ ਵਿੱਚ ਅਰਵਿੰਦ ਕੇਜਰੀਵਾਲ ਨੇ ਜਿਵੇਂ ਹੀ ਭਗਵੰਤ ਮਾਨ ਨੂੰ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਆਪ ਦਾ CM ਕੈਂਡੀਡੇਟ ਘੋਸ਼ਿਤ ਕੀਤਾ, ਪੂਰੇ ਹਾਲ ਵਿਚ ਪਾਰਟੀ ਵਿਧਾਇਕਾਂ ਨੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ|

ਦੂਸਰੀ ਮਿਸਾਲ ਟਵਿੱਟਰ ਤੇ ਦੇਖਣ ਨੂੰ ਮਿਲੀ| ਇਸ ਤੇ ਵੀ ਪਾਰਟੀ ਭਗਵੰਤ ਮਾਨ ਨੂੰ ਫ਼ਿਲਮੀ ਅੰਦਾਜ਼ ਵਿੱਚ CM ਕੈਂਡੀਡੇਟ ਬਣਾਉਣ ਦਾ ਜਸ਼ਨ ਮਨਾਉਂਦੀ ਦਿਖਾਈ ਦੇ ਰਹੀ ਹੈ | ਹਾਲਾਂਕਿ ਇਸ ਚੱਕਰ ਵਿੱਚ ਉਹ ਗ਼ਲਤੀ ਵੀ ਕਰ ਗਈ| ਆਖਿਰ ਕੀ ਗ਼ਲਤੀ ਕੀਤੀ ? ਤੁਸੀ ਦੱਸ ਸਕਦੇ ਹੋ, ਪਹਿਲਾਂ ਦੇਖੋ ਇਸ ਵੀਡੀਓ ਨੂੰ, ਜਿਸ ਵਿਚ AAP ਨੇ ਆਪਣੇ ਸਿਆਸੀ ਵਿਰੋਧੀ ਦਾ ਮਜ਼ਾਕ ਉਡਾਇਆ ਹੈ|

ਵੀਡੀਓ ਵਿੱਚ ਅਕਸ਼ੇ ਕੁਮਾਰ ਸਟਾਰ ‘ਹੇ ਬੇਬੀ’ ਫਿਲਮ ਦਾ ਗਾਣਾ ਚੱਲ ਰਿਹਾ ਹੈ- ਮਸਤ ਕਲੰਦਰ| ਗਾਣੇ ਵਿੱਚ ਦਿੱਖ ਰਹੇ ਫਿਲਮ ਦੇ ਕਿਰਦਾਰਾਂ ਨੂੰ ਚੋਣਾਂ ਦੇ ਲਿਹਾਜ਼ ਦੇ ਸਿਆਸੀ ਚੇਹਰੇ ਦੇ ਦਿੱਤੇ ਗਏ ਸਨ| ਅਦਾਕਾਰਾ ਵਿਦਿਆ ਬਾਲਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਦਿਖਾਇਆ ਗਿਆ ਹੈ, ਜਿਸ ਨੂੰ ਸਾਰੇ ਹਾਸਿਲ ਕਰਨਾ ਚਾਹੁੰਦੇ ਸਨ| ਮੌਜੂਦਾ CM ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਅਧਿਕਾਰੀ ਨਵਜੋਤ ਸਿੰਘ ਸਿੱਧੂ ਕੁਰਸੀ ਨੂੰ ਹੱਸਿਲ ਕਰਨ ਦੇ ਚੱਕਰ ਵਿੱਚ
ਆਪਸ ਵਿੱਚ ਲੜ ਰਹੇ ਹਨ| ਰਾਹੁਲ ਗਾਂਧੀ ਸਬ ਕੁੱਝ ਚੁੱਪ-ਚਾਪ ਦੇਖ ਰਹੇ ਹਨ| ਪਰ ਅਰਵਿੰਦ ਕੇਜਰੀਵਾਲ ਬੜੀ ਖੁਸ਼ੀ ਨਾਲ ਨੱਚ ਰਹੇ ਸਨ| ਕਉਂਕਿ ਕਿਸੇ ਦੀ ਐਂਟਰੀ ਹੋਣ ਵਾਲੀ ਹੈ|

ਆਖਿਰ ਕਿਸਦੀ ? ਸ਼ਾਹਰੁੱਖ ਖਾਨ ਦੀ| ਮਤਲਬ ਭਗਵੰਤ ਮਾਨ ਦੀ , ਜਿਸਦਾ ਇੰਤਜ਼ਾਰ ਖੁੱਦ CM ਦੀ ਕੁਰਸੀ ਕਰ ਰਹੀ ਹੈ| ਉਨ੍ਹਾਂ ਦੀ ਐਂਟਰੀ ਸੁਪਰਹਿੱਟ ਹੁੰਦੀ ਹੈ| ਮਾਨ ਦੀ ਐਂਟਰੀ ਤੇ ਜਨਤਾ ਐਨੀ ਖੁਸ਼ ਦਿਖਾਈ ਦੇ ਰਹੀ ਹੈ ਕੀ ਚੰਨੀ, ਸਿੱਧੂ, ਰਾਹੁਲ ਸਬ ਹਿਲ ਜਾਂਦੇ ਹਨ| ਇੱਥੇ ਹੀ ਵੀਡੀਓ ਖ਼ਤਮ ਹੋ ਜਾਂਦਾ ਹੈ| ਕੁਲਮਿਲਾ ਕੇ ਗੱਲ ਇਹ ਹੈ ਕਿ ਆਪ ਇਹ ਦਿਖਾਨਾ ਚਾਉਂਦੀ ਹੈ ਕਿ CM ਕੁਰਸੀ ਦੇ ਅਸਲ ਤੇ ਜਨਤਾ ਦੇ ਚਹਿਤੇ ਦਾਵੇਦਾਰ ਤਾਂ ਭਗਵੰਤ ਮਾਨ ਹੀ ਹਨ|

ਆਖਿਰਕਾਰ ਗ਼ਲਤੀ ਕਿ ਹੋ ਗਈ

ਦੱਸ ਦੇਈਏ ਕਿ ਇਹ ਫ਼ਿਲਮ ਦਾ ਇਕ ਸੀਨ ਹੈ| AAP ਨੇ ਸ਼ਾਹਰੁੱਖ ਖਾਨ ਦੀ ਧਮਾਕੇਦਾਰ ਐਂਟਰੀ ਤਾਂ ਯਾਦ ਰੱਖੀ, ਪਰ ਉਹ ਫ਼ਿਲਮ ਦਾ ਕਲਾਈਮੈਕਸ ਭੁੱਲ ਗਏ ਹਨ| ਜੇ ਤੁਸੀ ‘ਹੈ ਬੇਬੀ’ ਮੂਵੀ ਦੇਖੀ ਹੈ ਤਾਂ ਜਰੂਰ ਜਾਂਦੇ ਹੋਵੋਗੇ ਕਿ ਸ਼ਾਹਰੁੱਖ ਖਾਨ ਨੇ ਫ਼ਿਲਮ ਵਿੱਚ ਸਿਰਫ ਮਹਿਮਾਨ ਪੇਸ਼ਕਾਰੀ ਕੀਤੀ ਸੀ| ਉਹ ਫਿਲਮ ਦੇ ਨਾਇਕ ਨਹੀਂ ਹਨ| ਊਨਾ ਦਾ ਜਲਵਾ ਸਿਰਫ ਗਾਣੇ ਦੀ ਐਂਟਰੀ ਤਕ ਹੀ ਸੀ| ਅੰਤ ਵਿੱਚ ਵਿਦਿਆ ਬਾਲਨ ਤਾਂ ਅਕਸ਼ੇ ਕੁਮਾਰ ਦੇ ਨਾਲ ਹੀ ਜਾਂਦੀ ਹੈ| ਹੁਣ ਜੇ ਇਸ ਫਿਲਮ ਦੇ ਸਿਆਸੀ ਮੀਮ ਨੂੰ ਹੋਰ ਆਗੇ ਵਧਾਇਆ ਜਾਵੇ ਤਾਂ ਪੰਜਾਬ ਦੀ CM ਕੁਰਸੀ ਆਖਿਰ ਵਿੱਚ ਮੌਜੂਦਾ CM ਚੰਨੀ ਨੂੰ ਮਿਲੇਗੀ| ਬਸ ਇਸ ਨੂੰ ਲੈ ਕੇ ਲੋਕਾਂ ਨੇ AAP ਦੇ ਇਸ ਵੀਡੀਓ ਮੀਮ ਤੇ ਕਮੇਂਟ ਕਰਦੇ ਹੋਏ ਲਿਖਿਆ|

ਆਖਿਰ ਵਿੱਚ ਅਕਸ਼ੇ ਕੁਮਾਰ (ਚੰਨੀ) ਨੂੰ ਵਿਦਿਆ ਬਾਲਨ (CM CHAIR) ਮਿਲ ਜਾਂਦੀ ਹੈ| ਵੀਡੀਓ ਬਨਾਂਉਣ ਤੋਂ ਪਹਿਲਾਂ ਇਹ ਨਹੀਂ ਸੋਚਿਆ ! ਸ਼ਾਹਰੁੱਖ ਖਾਨ (ਭਗਵੰਤ ਮਾਨ) ਦਾ ਗੈਸਟ ਆਪਿਰੈਂਸ ਸੀ|

ਪੱਤਰਕਾਰ ਉਜ਼ੈਰ ਰਿਜ਼ਵੀ ਨੇ ਲਿਖਿਆ,

ਇਸ ਗੀਤ ‘ਚ ਸ਼ਾਹਰੁਖ ਖਾਨ (ਭਗਵੰਤ ਮਾਨ) ਨੇ ਗੈਸਟ ਅਪੀਅਰੈਂਸ ਦਿੱਤਾ ਹੈ। ਵਿਦਿਆ ਬਾਲਨ (ਕੁਰਸੀ) ਆਖਰਕਾਰ ਅਕਸ਼ੈ ਕੁਮਾਰ (ਚੰਨੀ) ਕੋਲ ਗਈ। AAP ਨੇ ਸ਼ਾਇਦ ਪੂਰੀ ਫਿਲਮ ਨਹੀਂ ਦੇਖੀ ਹੋਵੇਗੀ।

ਜਿਥੇ ਕੁਝ ਲੋਕਾਂ ਨੇ ਇਸ ਵੀਡੀਓ ਮੀਮ ਨੂੰ ਮੀਮ ਸੈਕਸਿਸਟ ਅਤੇ ਔਰਤਾਂ ਵਿਰੋਧੀ ਵੀ ਕਿਹਾ|

ਸੂਰਜ ਕੁਮਾਰ ਨਾਂ ਦੇ ਯੂਜ਼ਰ ਨੇ ਲਿਖਿਆ,

ਇਹ ਬੋਹਤ ਹੀ ਸੈਕਸਿਸਟ ਤੇ ਮਿਸੋਜਨਿਸਟ ਹੈ| ਔਰਤ ਕੋਈ ਕੁਰਸੀ ਨਹੀਂ ਹੈ| AAP ਨੂੰ ਇਹ ਜਲਦੀ ਹੀ ਡਲੀਟ ਕਰਨਾ ਚਾਹੀਦਾ ਹੈ|

ਸ਼ੈਲੀ ਨਾਂ ਦੇ ਟਵਿਟਰ ਯੂਜ਼ਰ ਨੇ ਲਿਖਿਆ

ਮੈਨੂੰ ਉਮੀਦ ਹੈ ਕਿ ਇਸ ਨੂੰ ਬਣਾਉਣ ਲਈ ਵਿਦਿਆ ਬਾਲਨ ਦੀ ਇਜਾਜ਼ਤ ਲਈ ਗਈ ਹੋਵੇਗੀ। ਉੱਤਰ ਪ੍ਰਦੇਸ਼ ਵਿੱਚ ‘ਲੜਕੀ ਹੂੰ ਲੜ ਸਕਤੀ ਹੂੰ’ ਦਾ ਨਾਅਰਾ ਦੇਣ ਵਾਲੀ ਪ੍ਰਿਅੰਕਾ ਗਾਂਧੀ ਇੱਥੇ ਚੁੱਪ ਹੈ।

ਇਸ ਦੇ ਨਾਲ ਹੀ ਕੁਝ ਲੋਕਾਂ ਨੇ ਕਿਹਾ ਹੈ ਕਿ ਜਿਹੜੀ ਪਾਰਟੀ ਬਦਲਾਅ ਦੀ ਗੱਲ ਕਰਦੀ ਹੈ, ਉਸਦੇ ਵਲੋਂ ਔਰਤਾਂ ਦਾ ਓਬਜੈਕਟੀਫਿਕੇਸ਼ਨ ਕਰਨਾ ਬਰਦਾਸ਼ਤ ਦੇ ਲਾਇਕ ਨਹੀਂ ਹੈ| ਉਨ੍ਹਾਂ ਮੁਤਾਬਕ ਇਸ ਵੀਡੀਓ ਰਾਹੀਂ ਆਮ ਆਦਮੀ ਪਾਰਟੀ ਦੀ ਔਰਤ ਵਿਰੋਧੀ ਸੋਚ ਸਾਹਮਣੇ ਆਈ ਹੈ ਅਤੇ ਇਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਹਾਲੇ ਤਕ ਤਾਂ ਇਹ ਵੀਡੀਓ ਡਿਲੀਟ ਨਹੀਂ ਕੀਤਾ ਗਿਆ ਹੈ|

Exit mobile version