Nation Post

ਸੰਗਰੂਰ ਜੇਲ ‘ਚ ਹੋਈ ਜ਼ਬਰਦਸਤ ਖ਼ੂਨੀ ਝੜਪ, 2 ਕੈਦੀਆਂ ਦੀ ਹੋਈ ਮੌਤ

ਸੰਗਰੂਰ (ਸਾਹਿਬ): ਸੰਗਰੂਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਜ਼ਿਲ੍ਹਾ ਜੇਲ ਸੰਗਰੂਰ ਵਿਚ ਕੈਦੀਆਂ ਦੀ ਜ਼ਬਰਦਸਤ ਖ਼ੂਨੀ ਝੜਪ ਹੋਈ। ਇਸ ਝੜਪ ਦੌਰਾਨ 2 ਕੈਦੀਆਂ ਦੀ ਮੌਤ ਹੋ ਗਈ।

 

  1. ਮਿਲੀ ਜਾਣਕਾਰੀ ਮੁਤਾਬਕ ਸ਼ੁਕਰਵਾਰ ਦੀ ਸ਼ਾਮ ਜ਼ਿਲ੍ਹਾ ਜੇਲ੍ਹ ਸੰਗਰੂਰ ਵਿੱਚ ਦੋ ਕੈਦੀ ਗਰੁੱਪਾਂ ਦੀ ਆਪਸ ਵਿੱਚ ਖੂਨੀ ਝੜਪ ਹੋਣ ਕਾਰਨ ਦੋ ਕੈਦੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਦੇਰ ਸ਼ਾਮ ਜਿਲ੍ਹਾ ਜੇਲ ਸੰਗਰੂਰ ਵਿੱਚ ਦੋ ਕੈਦੀ ਗਰੁੱਪ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਉਲਝ ਪਏ ਅਤੇ ਹੌਲੀ ਹੌਲੀ ਉਹਨਾਂ ਦੀ ਲੜਾਈ ਹਿੰਸਕ ਰੂਪ ਧਾਰਨ ਕਰ ਗਈ। ਕਾਫੀ ਚਿਰ ਚੱਲੀ ਇਸ ਲੜਾਈ ਵਿੱਚ ਦੋ ਕੈਦੀਆਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਹੈ।
  2. ਫਿਲਹਾਲ ਇਸ ਮਾਮਲੇ ’ਤੇ ਕੋਈ ਵੀ ਅਧਿਕਾਰੀ ਕੁਝ ਦੱਸਣ ਲਈ ਤਿਆਰ ਨਹੀਂ ਕਿ ਕਿੰਨਾ ਕਾਰਨਾਂ ਕਰਕੇ ਜੇਲ੍ਹ ਵਿੱਚ ਕੈਦੀ ਆਪਸ ਵਿੱਚ ਭਿੜੇ ਹਨ। ਐਸਐਸਪੀ ਸੰਗਰੂਰ ਨੇ ਇਸ ਗੱਲ ਦੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ਇਸ ਲੜਾਈ ਵਿੱਚ ਦੋ ਕੈਦੀਆਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਹੈ। ਫਿਲਹਾਲ ਪੁਲਿਸ ਅਧਿਕਾਰੀ ਅਤੇ ਜੇਲ੍ਹ ਅਧਿਕਾਰੀ ਇਸ ਘਟਨਾ ਦੇ ਕਾਰਨਾਂ ਨੂੰ ਜਾਣਨ ਵਿਚ ਜੁਟੇ ਹਨ । ਪੁਲਿਸ ਦੀ ਜਾਂਚ ਕਿਸੇ ਵੀ ਹੱਦ ਬੰਨੇ ਨਹੀਂ ਲੱਗੀ। ਇਹ ਵੀ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਮਰਨ ਵਾਲੇ ਕੈਦੀਆਂ ਦੀ ਗਿਣਤੀ ਵਧ ਵੀ ਸਕਦੀ ਹੈ।
Exit mobile version