Nation Post

ਵਿਹੜੇ ਵਿੱਚ ਸੁੱਤੇ ਪਏ ਇੱਕ ਪਰਿਵਾਰ ‘ਤੇ ਟਰੈਕਟਰ ਚੜ੍ਹਿਆ,1 ਦੀ ਮੌਤ, 2 ਦਾ ਬਚਾਅ

ਮੋਗਾ (ਨੇਹਾ): ਮੋਗਾ ਦੇ ਪਿੰਡ ਲੁਹਾਰਾ ਵਿਖੇ ਇਕ ਬਹੁਤ ਹੀ ਹੈਰਾਨ ਕਰ ਦੇਣ ਅਤੇ ਦੁੱਖਦਾਈ ਘਟਨਾ ਵਾਪਰੀ ਹੈ। ਜਿਥੇ ਇਕ ਵਿਹੜੇ ਵਿੱਚ ਸੁੱਤੇ ਪਏ ਇੱਕ ਪਰਿਵਾਰ ‘ਤੇ ਟਰੈਕਟਰ ਚੜ੍ਹ ਗਿਆ, ਜਿਸ ਕਾਰਨ ਪਰਿਵਾਰ ਦੀ ਇੱਕ ਔਰਤ ਦੀ ਮੌਤ ਹੋ ਗਈ ਹੈ।

ਜਿਕਰਯੋਗ ਹੈ ਕਿ ਘਟਨਾ ਅੱਧੀ ਰਾਤ ਨੂੰ ਵਾਪਰੀ ਜਦੋਂ ਪਰਿਵਾਰ ਸੁੱਤਾ ਪਿਆ ਸੀ। ਘਰ ਵਿੱਚ ਇੱਕ ਟਰੈਕਟਰ ਖੜਾ ਹੋਇਆ ਸੀ, ਜੋ ਅੱਧੀ ਰਾਤ ਨੂੰ ਖੁਦ ਹੀ ਅਚਾਨਕ ਸਟਾਰਟ ਹੋ ਗਿਆ ਅਤੇ ਸੁੱਤੇ ਪਏ ਪਰਿਵਾਰ ਨੂੰ ਦਰੜ ਦਿੱਤਾ। ਨਤੀਜੇ ਵਜੋਂ ਮਨਜੀਤ ਕੌਰ ਨਾਮ ਦੀ ਔਰਤ ਦੀ ਮੌਤ ਹੋ ਗਈ। ਜਦਕਿ ਉਸ ਦੀ ਕੁੜੀ ਤੇ ਪਤੀ ਦਾ ਬਚਾਅ ਹੋ ਗਿਆ।

Exit mobile version