ਕਾਲੇ ਨਮਕ ਵਿੱਚ ਕਈ ਤਰ੍ਹਾਂ ਦੇ ਖਣਿਜ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਸਵੇਰੇ ਖਾਲੀ ਪੇਟ ਉੱਠ ਕੇ ਕੋਸੇ ਪਾਣੀ ‘ਚ ਇਕ ਚੁਟਕੀ ਕਾਲਾ ਨਮਕ ਪਾ ਕੇ ਪੀਓ ਤਾਂ ਸਿਹਤ ਨੂੰ ਕਈ ਤਰ੍ਹਾਂ ਨਾਲ ਫਾਇਦਾ ਹੋ ਸਕਦਾ ਹੈ।
ਕਿਹਾ ਜਾਂਦਾ ਹੈ ਕਿ ਜੇ ਸਵੇਰੇ ਉਠਕੇ ਹੀ ਥੋੜਾ ਕਾਲਾ ਨਮਕ ਪਾ ਕੇ ਕੋਸਾ ਪਾਣੀ ਪੀਓ ਤਾਂ ਇਸ ਨਾਲ ਥਾਇਰਾਇਡ ਦੀ ਬੀਮਾਰੀ ‘ਚ ਰਾਹਤ ਮਿਲੇਗੀ| ਇਸ ਨੂੰ ਨਿਯਮਤ ਤੌਰ ‘ਤੇ ਪੀਣ ਨਾਲ ਖੂਨ ਪਤਲਾ ਹੁੰਦਾ ਹੈ ਅਤੇ ਦਿਲ ਦੀਆਂ ਸਮੱਸਿਆਵਾਂ ਦਾ ਖਤਰਾ ਘੱਟ ਹੁੰਦਾ ਹੈ।
ਸਵੇਰੇ ਖਾਲੀ ਪੇਟ ਕਾਲੇ ਨਮਕਦਾ ਪਾਣੀ ਪੀਣ ਨਾਲ ਤੁਹਾਡਾ ਪਾਚਨ ਤੰਤਰ ਸਿਹਤਮੰਦ ਰਹਿੰਦਾ ਹੈ। ਅਜਿਹੀ ਸਥਿਤੀ ‘ਚ ਤੁਹਾਨੂੰ ਭੁੱਖ ਵੀ ਚੰਗੀ ਲੱਗਦੀ ਹੈ ਅਤੇ ਤੁਹਾਡਾ ਭੋਜਨ ਵੀ ਠੀਕ ਤਰ੍ਹਾਂ ਪਚਦਾ ਹੈ। ਇਸ ਨਾਲ ਐਸੀਡਿਟੀ, ਉਲਟੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਹਨ।
ਕਿਹਾ ਜਾਂਦਾ ਹੈ ਕਿ ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚੁਟਕੀ ਕਾਲਾ ਨਮਕ ਮਿਲਾ ਕੇ ਕੋਸੇ ਪਾਣੀ ਨੂੰ ਪੀਓ। ਇਹ ਭਾਰ ਘਟਾਉਣ ਵਿੱਚ ਲਾਭਦਾਇਕ ਸਾਬਤ ਹੋਵੇਗਾ ਕਿਉਂਕਿ ਕਾਲੇ ਨਮਕ ਵਿੱਚ ਮੋਟਾਪਾ ਰੋਕੂ ਗੁਣ ਹੁੰਦੇ ਹਨ।
ਜੇਕਰ ਤੁਹਾਨੂੰ ਗਲੇ ‘ਚ ਖਰਾਸ਼, ਜ਼ੁਕਾਮ ਜਾਂ ਖਾਂਸੀ ਹੈ ਤਾਂ ਸਵੇਰੇ ਕਾਲੇ ਨਮਕ ਦਾ ਪਾਣੀ ਪੀਣ ਨਾਲ ਬਹੁਤ ਫਾਇਦਾ ਹੋ ਸਕਦਾ ਹੈ। ਇਹ ਤੁਹਾਡੀ ਛਾਤੀ ਵਿੱਚ ਜਮ੍ਹਾਂ ਹੋਏ ਕਫ਼ ਨੂੰ ਬਾਹਰ ਕੱਢਣ ਵਿੱਚ ਮਦਦ ਕਰੇਗਾ ਅਤੇ ਤੁਹਾਡੇ ਗਲੇ ਦੇ ਦਰਦ ਨੂੰ ਵੀ ਰਾਹਤ ਦੇ ਸਕਦਾ ਹੈ।