Nation Post

ਨਾਭਾ ਦੇ ਪਿੰਡ ਸਹੌਲੀ ‘ਚ 103 ਸਾਲਾਂ ਬਜ਼ੁਰਗ ਮਾਤਾ ਨੇ ਪੋਲਿੰਗ ਬੂਥ ‘ਤੇ ਪਾਈ ਆਪਣੀ ਵੋਟ

ਨਾਭਾ (ਹਰਮੀਤ)- ਅੱਜ ਲੋਕ ਸਭਾ ਚੋਣਾਂ 2024 ਤਹਿਤ ਪੰਜਾਬ ਦੀਆਂ 13 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਹੈ ਜੋ ਸ਼ਾਮ 6 ਵਜੇ ਤਕ ਜਾਰੀ ਰਹੇਗੀ।

ਓਥੇ ਹੀ ਨਾਭਾ ਬਲਾਕ ਦੇ ਪਿੰਡ ਸਹੌਲੀ ਵਿਖੇ 103 ਸਾਲਾਂ ਦੀ ਬਜ਼ੁਰਗ ਮਾਤਾ ਬਚਨ ਕੌਰ ਨੇ ਪੋਲਿੰਗ ਬੂਥ ‘ਤੇ ਆਪਣੀ ਵੋਟ ਪਾਈ ਹੈ। ਇਸ ਮੌਕੇ ‘ਤੇ ਬਜ਼ੁਰਗ ਮਾਤਾ ਬਚਨ ਕੌਰ ਦੇ ਬੇਟੇ ਪਾਖਰ ਸਿੰਘ ਨੇ ਕਿਹਾ ਕਿ ਸਾਡੀ ਮਾਤਾ 103 ਸਾਲ ਦੀ ਹੈ। ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਮਾਤਾ ਨੇ ਅੱਜ ਆਪਣੀ ਵੋਟ ਦਾ ਇਸਤੇਮਾਲ ਕੀਤਾ। ਸਾਰਿਆਂ ਨੂੰ ਵੋਟਾਂ ਵਿੱਚ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

Exit mobile version