ਅੱਜ ਸਵੇਰੇ ਬਾਂਦਾ ਵਿੱਚ ਸਕਾਰਪੀਓ ਅਤੇ ਬੋਲੈਰੋ ਵਿਚਾਲੇ ਟੱਕਰ ਹੋ ਗਈ। ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ,ਜਦਕਿ 6 ਜ਼ਖਮੀ ਹਨ। ਇਹ ਸਾਰੇ ਚਿੱਤਰਕੂਟ ਦੇ ਰਾਜਾਪੁਰ ‘ਚ ਵਿਆਹ ਸਮਾਗਮ ‘ਚ ਗਏ ਹੋਏ ਸੀ |ਬਾਰਾਤ ਦੋ ਗੱਡੀਆਂ ‘ਚ ਵਿਆਹ ਤੋਂ ਘਰ ਵਾਪਿਸ ਆ ਰਹੇ ਸੀ। ਰਸਤੇ ਵਿੱਚ ਦੋਵੇਂ ਵਾਹਨ (ਸਕਾਰਪੀਓ ਅਤੇ ਬੋਲੈਰੋ) ਆਪਸ ਵਿੱਚ ਟਕਰਾ ਗਏ। ਇਹ ਹਾਦਸਾ ਵੀਰਵਾਰ ਤੜਕੇ 4 ਵਜੇ ਤਿੰਡਵਾੜੀ ਥਾਣਾ ਖੇਤਰ ਦੇ ਪਾਪਰੇਂਡਾ ਰੋਡ ‘ਤੇ ਵਾਪਰਿਆ ਹੈ |
ਹਾਦਸੇ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਟਰਾਮਾ ਸੈਂਟਰ ‘ਚ ਭਰਤੀ ਕਰਵਾਇਆ। ਉਥੇ ਡਾਕਟਰਾਂ ਨੇ 5 ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਬਾਕੀਆਂ ਵਿੱਚੋਂ 6 ਦੀ ਹਾਲਤ ਗੰਭੀਰ ਹੈ। ਇਨ੍ਹਾਂ ਵਿੱਚੋਂ ਦੋ ਨੂੰ ਕਾਨਪੁਰ ਰੈਫਰ ਕਰ ਦਿੱਤਾ ਗਿਆ ਹੈ। ਸਾਰੇ ਮ੍ਰਿਤਕ ਅਤੇ ਜ਼ਖਮੀ ਪਲਾਨੀ ਥਾਣਾ ਖੇਤਰ ਦੇ ਅਧੀਨ ਪੈਂਦੇ ਨਿਵਾਈਚ ਅਤੇ ਪਿਪਹਾਰੀ ਪਿੰਡਾਂ ਦੇ ਨਿਵਾਸੀ ਸਨ। ਬਰਾਤ ਦੀਆਂ ਦੋਵੇਂ ਗੱਡੀਆਂ ਅੱਗੇ-ਪਿੱਛੇ ਜਾ ਰਹੀਆਂ ਸਨ। ਫਿਰ ਸਕਾਰਪੀਓ ਨੇ ਬੋਲੇਰੋ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਹਾਦਸੇ ਤੋਂ ਬਾਅਦ ਦੋਵੇਂ ਵਾਹਨ ਸੜਕ ਕਿਨਾਰੇ ਬਣੇ ਟੋਏ ਵਿੱਚ ਪਲਟ ਗਏ |ਆਸਪਾਸ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਹਾਈਡਰਾ ਨੂੰ ਬੁਲਾ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ। ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਖ਼ਬਰ ਦੇ ਅਨੁਸਾਰ ਬੁੱਧਵਾਰ ਨੂੰ ਬਰਾਤ ਬਾਂਦਾ ਦੇ ਪਿਪਰੀ ਤੋਂ ਚਿਤਰਕੂਟ ਦੇ ਰਾਜਾਪੁਰ ਤੱਕ ਗਈ ਸੀ। ਦੇਰ ਰਾਤ ਪਰਿਵਾਰਕ ਮੈਂਬਰ ਬਰਾਤ ਤੋਂ ਆਪਣੇ ਘਰ ਪਰਤ ਰਹੇ ਸੀ,ਉਦੋਂ ਇਹ ਹਾਦਸਾ ਵਾਪਰਿਆ। ਤੇਜ਼ ਰਫਤਾਰ ਕਾਰਨ ਸਕਾਰਪੀਓ ਨੇ ਕੰਟਰੋਲ ਖ਼ੋ ਦਿੱਤਾ ਅਤੇ ਬੋਲੈਰੋ ਨਾਲ ਟਕਰਾ ਗਈ। ਗੱਡੀਆਂ ਇੱਕੋ ਹੀ ਬਰਾਤ ਦੀਆ ਸਨ, ਪਰਤਦੇ ਸਮੇਂ ਆਪਸ ਵਿੱਚ ਟਕਰਾ ਗਈਆਂ।