Sunday, June 22, 2025
HomeEntertainmentਅਫਸਾਨਾ ਖਾਨ ਪਤੀ ਸਾਜ਼ ਨਾਲ ਪਹੁੰਚੀ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ,...

ਅਫਸਾਨਾ ਖਾਨ ਪਤੀ ਸਾਜ਼ ਨਾਲ ਪਹੁੰਚੀ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ, ਦੇਖੋ ਤਸਵੀਰਾਂ

ਪੰਜਾਬੀ ਗਾਇਕਾ ਅਫਸਾਨਾ ਖਾਨ ਆਪਣੀ ਉੱਚੀ ਤੇ ਸੁੱਚੀ ਗਾਇਕੀ ਦੇ ਚੱਲਦੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ। ਅਫਸਾਨਾ ਦੇ ਜ਼ਿਆਦਾਤਰ ਗੀਤਾਂ ਨੂੰ ਨਾ ਸਿਰਫ਼ ਦਰਸ਼ਕ ਬਲਕਿ ਕਈ ਪੰਜਾਬੀ ਸਿਤਾਰਿਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਅਫਸਾਨਾ ਆਪਣੇ ਪਤੀ ਸਾਜ਼ ਦੇ ਨਾਲ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਪਹੁੰਚੀ। ਅਫਸਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਫੈਨਜ਼ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

A post shared by Afsana Khan 🌟🎤 Afsaajz (@itsafsanakhan)

ਅਫਸਾਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਅਫਸਾਨਾ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਾਮੇਡੀਅਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਨਾਲ ਤਸਵੀਰ ਸ਼ੇਅਰ ਕਰਦੇ ਕੈਪਸ਼ਨ ਵਿੱਚ ਲਿਖਿਆ- ਬਹੁਤ ਪਿਆਰ ਦਿੱਤਾ, ਡਾਊਨ ਟੂ ਅਰਥ @kapilsharma ਪਾਜੀ ਕਾਮੇਡੀ ਦੇ ਬਾਦਸ਼ਾਹ 🙌❤️@ginnichatrath ❤️ ਭਾਬੀ ਜੀ ਬਹੁਤ ਵਧੀਆ ਡਿਨਰ ਸੀ 🙏🏻

 

View this post on Instagram

 

A post shared by Afsana Khan 🌟🎤 Afsaajz (@itsafsanakhan)

ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵੀ ਵਾਇਰਲ ਹੋ ਰਹੇ ਹਨ। ਵੀਡੀਓ ‘ਚ ਅਫਸਾਨਾ ਕਪਿਲ ਦੀ ਪਤਨੀ ਗਿੰਨੀ ਦੀ ਤਾਰੀਫ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਅਫਸਾਨਾ ਖਾਨ ਨੇ ਅਦਾਕਾਰ ਵਿਵੇਕ ਓਬਰਾਏ ਨਾਲ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਅਫਸਾਨਾ ਦਾ ਗੀਤ ਬੇਚਾਰੀ ਰਿਲੀਜ਼ ਹੋਇਆ ਹੈ। ਇਸ ਤੋਂ ਬਾਅਦ ਗਾਇਕਾ ਦਾ ਗੀਤ ਧੋਖੇਬਾਜ਼ ਵੀ ਰਿਲੀਜ਼ ਹੋ ਚੁੱਕਾ ਹੈ। ਜਿਸ ਵਿੱਚ ਵਿਵੇਕ ਓਬਰਾਏ ਵੀ ਨਜ਼ਰ ਅਹਿਮ ਭੂਮਿਕਾ ਵਿੱਚ ਨਜ਼ਰ ਆਏ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments