ਨਵੀਂ ਦਿੱਲੀ (ਰਾਘਵ) : ਰਾਸ਼ਟਰੀ ਜਾਂਚ ਏਜੰਸੀ, ਐਨਆਈਏ ਨੇ ਸੋਮਵਾਰ ਨੂੰ ਹਾਈ-ਪ੍ਰੋਫਾਈਲ ਬੈਂਗਲੁਰੂ ਰਾਮੇਸ਼ਵਰਮ ਕੈਫੇ ਬਲਾਸਟ ਮਾਮਲੇ ‘ਚ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ‘ਚ ਏਜੰਸੀ ਨੇ ਚਾਰ ਲੋਕਾਂ ਨੂੰ ਦੋਸ਼ੀ ਬਣਾਇਆ ਹੈ। ਐਨਆਈਏ ਨੇ ਮੁਸਾਵੀਰ ਹੁਸੈਨ ਸ਼ਾਜੀਬ, ਅਬਦੁਲ ਮਤੀਨ ਅਹਿਮਦ ਤਾਹਾ, ਮਾਜ਼ ਮੁਨੀਰ ਅਹਿਮਦ ਅਤੇ ਮੁਜ਼ੱਮਿਲ ਸ਼ਰੀਫ ਦੇ ਖਿਲਾਫ ਭਾਰਤੀ ਦੰਡਾਵਲੀ, ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਿਲਹਾਲ ਇਸ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਹਨ।
ਰਾਮੇਸ਼ਵਰਮ ਕੈਫੇ ਨੂੰ ਉਡਾਉਣ ਦੀ ਸਾਜ਼ਿਸ਼ ਰਚਣ ਦੇ ਮ,ਅਮਲੇ ‘ਚ NIA ਨੇ ਚਾਰਜਸ਼ੀਟ ‘ਚ ਅਬਦੁਲ ਮਾਥਿਨ ਸਮੇਤ 4 ਨਾਂ ਕੀਤੇ ਸ਼ਾਮਲ
