Nation Post

24 ਸਾਲਾਂ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਓਨਟਾਰੀਓ ‘ਚ ਟਰੱਕ ਬੇਕਾਬੂ ਹੋਕੇ ਪਲਟਣ ਨਾਲ ਮੌਤ

ਬੰਗਾ (ਨੀਰੂ): ਓਮ ਸ਼ਰਮਾ ਪੁੱਤਰ ਰਜਿੰਦਰ ਸ਼ਰਮਾ ਵਾਸੀ ਮਹਿੰਦਰਾ ਨਗਰ ਬੰਗਾ ਉਮਰ 24 ਸਾਲ ਕਰੀਬ 5 ਕੁ ਸਾਲ ਪਹਿਲਾਂ ਉਹ ਬਿਹਤਰ ਜ਼ਿੰਦਗੀ ਸ਼ੁਰੂ ਕਰਨ ਲਈ ਵਿਦਿਆਰਥੀ ਵਜੋਂ ਕੈਨੇਡਾ ਗਿਆ ਸੀ ਅਤੇ ਉਸ ਨੇ ਅਜੇ 2 ਮਹੀਨੇ ਪਹਿਲਾਂ ਹੀ ਟਰੱਕ ਡਰਾਈਵਰ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ।

ਉਹ ਆਪਣੀ ਡਿਊਟੀ ਪੂਰੀ ਕਰ ਕੇ ਟਰੱਕ ਦੇ ਬਣੇ ਕੈਬਿਨ ਵਿਚ ਸੌਂ ਰਿਹਾ ਸੀ ਅਤੇ ਉਸਦਾ ਸਾਥੀ ਡਰਾਈਵਰ ਟਰੱਕ ਚਲਾ ਰਿਹਾ ਸੀ ਕਿ ਟਰੱਕ ਬੇਕਾਬੂ ਹੋ ਕੇ ਦੂਸਰੀ ਲਾਈਨ ਵਿਚ ਜਾ ਕੇ ਪਲਟ ਗਿਆ। ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਓਮ ਸ਼ਰਮਾ ਦੀ ਮੌਕੇ ਤੇ ਮੌਤ ਹੋ ਗਈ। ਇਹ ਹਾਦਸਾ ਓਨਟਾਰੀਓ ਕੈਨੇਡਾ ਦੇ ਸਮੇਂ ਸਵੇਰੇ 8:30 ਵਜੇ ਦੇ ਆਸਪਾਸ, ਡ੍ਰਾਈਡਨ ਓਪੀਪੀ, ਈਐਮਐਸ, ਸੈਟਰਲੀ ਟਾਊਨਸ਼ਿਪ ਵਿਚ ਹਾਈਵੇ 17 ‘ਤੇ ਹੋਇਆ ਦੱਸਿਆ ਜਾ ਰਿਹਾ ਹੈ। ਉਹ ਆਪਣੇ ਪਿੱਛੇ ਇੱਕ ਭਰਾ ਅਤੇ ਮਾਤਾ ਪਿਤਾ ਨੂੰ ਰੋਂਦੇ ਕੁਰਲਾਉਂਦੇ ਹੋਏ ਛੱਡ ਗਿਆ।

Exit mobile version