Nation Post

ਕੈਨੇਡਾ ‘ਚ 20 ਗੱਡੀਆਂ ਚੋਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼, 3 ਕਾਬੂ

 

ਓਨਟਾਰੀਓ (ਸਾਹਿਬ) : ਜੁਆਇੰਟ ਆਟੋ ਥੈਫਟ ਜਾਂਚ ਦੌਰਾਨ ਪੀਲ ਪੁਲਿਸ ਦੇ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਪੁਲਿਸ ਨੂੰ 1·8 ਮਿਲੀਅਨ ਡਾਲਰ ਮੁੱਲ ਦੀਆਂ 20 ਗੱਡੀਆਂ ਮਿਲੀਆਂ।

 

  1. ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਭਾਈਵਾਲੀ ਵਿੱਚ ਕੀਤੀ ਗਈ ਜਾਂਚ ਵਿੱਚ ਇਹ ਗੱਡੀਆਂ ਬਰਾਮਦ ਹੋਈਆਂ। ਇਸ ਦੇ ਨਾਲ ਹੀ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਉੱਤੇ 38 ਚਾਰਜਿਜ਼ ਲਾਏ ਗਏ। ਦਸੰਬਰ 2023 ਵਿੱਚ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਨੇ ਬਰੈਂਪਟਨ ਵਿੱਚ ਇੱਕ ਲੋਕਲ ਟਰੱਕਿੰਗ ਯਾਰਡ ਦੀ ਜਾਂਚ ਸ਼ੁਰੂ ਕੀਤੀ।ਬੋਲਟਨ ਦੀ ਇਸ ਇੰਡਸਟਰੀਅਲ ਯੂਨਿਟ ਦੀ ਪਛਾਣ ਚੋਰੀ ਦੀਆਂ ਗੱਡੀਆਂ ਨੂੰ ਲੋਡ ਕਰਨ ਲਈ ਵਰਤੇ ਜਾਣ ਦਾ ਪਤਾ ਲੱਗਿਆ ਸੀ। ਇੱਥੋਂ ਚੋਰੀ ਦੀਆਂ ਗੱਡੀਆਂ ਲੋਡ ਕਰਕੇ ਦੁਬਈ, ਓਮਾਨ ਤੇ ਸੋਹਾਰ ਵਰਗੀਆਂ ਥਾਂਵਾਂ ਉੱਤੇ ਭੇਜੀਆਂ ਜਾਂਦੀਆਂ ਸਨ।
  2. ਜਾਂਚਕਾਰਾਂ ਨੂੰ ਕਈ ਹਾਈ ਐਂਡ ਪਿੱਕਅੱਪ ਟਰੱਕ ਤੇ ਹੋਰ ਗੱਡੀਆਂ ਇੱਥੋਂ ਬਰਾਮਦ ਹੋਈਆਂ ਜਿਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। 26 ਮਾਰਚ ਨੂੰ ਪੁਲਿਸ ਨੇ ਕਈ ਸਰਚ ਵਾਰੰਟ ਕਢਵਾ ਕੇ ਤਲਾਸ਼ੀ ਲਈ ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ। ਟੋਰਾਂਟੋ ਦੇ 62 ਸਾਲਾ ਫੁਆਦ ਸਖ਼ਤੂਰ, ਟੋਰਾਂਟੋ ਦੇ 38 ਸਾਲਾ ਅਲੀ ਅਲਫਾਵੇਅਰ ਤੇ ਮਿਸੀਸਾਗਾ ਦੇ 29 ਸਾਲਾ ਹਰਵੀਰ ਬੋਪਾਰਾਇ ਨੂੰ ਕਈ ਮਾਮਲਿਆਂ ਵਿੱਚ ਚਾਰਜ ਕੀਤਾ ਗਿਆ।
  3. ਬੋਲਟਨ ਦੀ ਇੰਡਸਟਰੀਅਲ ਯੂਨਿਟ ਵਿੱਚ ਲੋਕਲ ਟਰੱਕਿੰਗ ਯਾਰਡ ਦੀ ਜਾਂਚ ਦੌਰਾਨ, ਇੱਥੋਂ ਚੋਰੀ ਦੀਆਂ ਗੱਡੀਆਂ ਨੂੰ ਦੁਬਈ, ਓਮਾਨ ਤੇ ਸੋਹਾਰ ਲਈ ਲੋਡ ਕਰਨ ਦਾ ਪਤਾ ਚੱਲਿਆ। ਇਸ ਜਾਂਚ ਨੇ ਇੱਕ ਵੱਡੇ ਅੰਤਰਰਾਸ਼ਟਰੀ ਨੈਟਵਰਕ ਦਾ ਖੁਲਾਸਾ ਕੀਤਾ ਜੋ ਚੋਰੀ ਦੀਆਂ ਗੱਡੀਆਂ ਨੂੰ ਵਿਦੇਸ਼ਾਂ ਵਿੱਚ ਭੇਜਦਾ ਸੀ।
Exit mobile version