Nation Post

ਬੰਗਲਾਦੇਸ਼ ‘chਢਾਕਾ-ਖੁਲਨਾ ਹਾਈਵੇਅ ’ਤੇ ਸੜਕ ਹਾਦਸੇ ‘ਚ 14 ਲੋਕਾਂ ਦੀ ਮੌਤ

 

ਢਾਕਾ (ਸਾਹਿਬ)- ਬੰਗਲਾਦੇਸ਼ ਦੇ ਢਾਕਾ-ਖੁਲਨਾ ਹਾਈਵੇਅ ’ਤੇ ਮੰਗਲਵਾਰ ਨੂੰ ਇਕ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ’ਚ ਇਕੋ ਪਰਵਾਰ ਦੇ 5 ਮੈਂਬਰਾਂ ਸਮੇਤ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ‘ਢਾਕਾ ਟ੍ਰਿਬਿਊਨ’ ਅਖਬਾਰ ਨੇ ਪੁਲਿਸ ਦੇ ਹਵਾਲੇ ਨਾਲ ਦਸਿਆ ਕਿ ਇਹ ਹਾਦਸਾ ਫਰੀਦਪੁਰ ’ਚ ਉਸ ਸਮੇਂ ਵਾਪਰਿਆ ਜਦੋਂ ਮਗੂਰਾ ਸ਼ਹਿਰ ਜਾ ਰਹੀ ਬੱਸ ਖੁਲਨਾ ਮੰਡਲ ’ਚ ਢਾਕਾ ਵਲ ਜਾ ਰਹੇ ਟਰੱਕ ਨਾਲ ਟਕਰਾ ਗਈ।

 

  1. ਇਸ ਹਾਦਸੇ ’ਚ 11 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਦੋ ਲੋਕਾਂ ਨੇ ਹਸਪਤਾਲ ਲਿਜਾਂਦੇ ਸਮੇਂ ਅਤੇ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ’ਚ ਟਰੱਕ ਦੇ ਮੁਸਾਫ਼ਰ, ਡਰਾਈਵਰ ਅਤੇ ਹੈਲਪਰ ਵੀ ਸ਼ਾਮਲ ਹਨ। ਟਰੱਕ ’ਚ ਡਰਾਈਵਰ ਸਮੇਤ 15 ਲੋਕ ਸਵਾਰ ਸਨ। ਮਰਨ ਵਾਲਿਆਂ ਵਿਚ ਸੱਤ ਔਰਤਾਂ, ਚਾਰ ਮਰਦ ਅਤੇ ਤਿੰਨ ਬੱਚੇ ਸ਼ਾਮਲ ਹਨ।
Exit mobile version