ਜਲੰਧਰ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਵੱਖ-ਵੱਖ ਥਾਵਾਂ ਤੋਂ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਹੈਰੋਇਨ, ਨਸ਼ੀਲੀਆਂ ਗੋਲੀਆਂ, 20,500 ਰੁਪਏ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨੇ ਤਸਕਰਾਂ ਦੀ ਕਾਰ ਅਤੇ ਮੋਟਰਸਾਈਕਲ ਤੇ ਵੀ ਕਬਜ਼ਾ ਕਰ ਲਿਆ ਹੈ।
ਸ਼ੱਕ ਦੇ ਆਧਾਰ ‘ਤੇ ਸਟਾਫ਼ ਸਮੇਤ ਕਾਰ ਨੂੰ ਰੋਕ ਕੇ ਸਤਵੀਰ ਵਾਸੀ ਸੰਗੋਵਾਲ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ‘ਚੋਂ 11 ਗ੍ਰਾਮ ਹੈਰੋਇਨ ਬਰਾਮਦ ਹੋਈ | ਸਤਵੀਰ ਕੋਲੋਂ 20,500 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ ਜੋ ਕਿ ਉਹ ਨਸ਼ੇ ਨੂੰ ਵੇਚ ਕੇ ਲੈ ਕੇ ਆਇਆ ਸੀ। ਸਤਵੀਰ ਦੇ ਸਾਥੀ ਸੁਰਿੰਦਰ ਸੰਗੋਵਾਲ ਵਾਸੀ ਸ਼ਿੰਦੀ ਕੋਲੋਂ 136 ਨਸ਼ੀਲੀਆਂ ਗੋਲੀਆਂ ਵੀ ਫੜੀਆਂ ਗਈਆ ।